ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ
ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)– ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਜੁਲਾਈ, 2024 ਸੈਸ਼ਨ ਵਿਚ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਬਿਨੈ ਮੰਗੇ ਹਨ। ਬਿਨੈ ਕਰਨ ਦੀ ਆਖੀਰੀ ਮਿੱਤੀ 30 ਜੂਨ, 2024 ਨਿਰਧਾਰਿਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਗਨੂੰ ਵੱਲੋਂ ਓਪਨ ਐਂਡ ਡਿਸਟੇਂਸ ਲਰਨਿੰਗ (ਓਡੀਐਲ) ਅਤੇ ਆਨਲਾਇਨ ਮੋਡ ਰਾਹੀਂ ਪੇਸ਼ ਕੀਤੇ ਗਏ ਨੋਟੀਫਾਇਡ ਪ੍ਰੋਗ੍ਰਾਮਾਂ ਯੂਜੀ/ਪੀਜੀ/ਪੀਜੀ ਡਿਪਲੋਮਾ/ਸਰਟੀਫਿਕੇਟ ਅਤੇ ਜਾਗਰੁਕਤਾ ਪ੍ਰੋਗ੍ਰਾਮ ਲਈ ਨਵਾਂ ਦਾਖਲਾ 15 ਮਈ ਤੋਂ ਸ਼ੁਰੂ ਹੋ ਗਿਆ ਹੈ। ਇੰਗਨੂੰ ਦੇ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਵਾਂਟੇਡ ਬਿਨੈਕਾਰ ਇਗਨੂੰ ਦੀ ਅਥੋਰਾਇਜਡ ਵੈਬਸਾਇਟ www.ignou.ac.in ‘ਤੇ ਰਜਿਸਟ੍ਰੇਸ਼ਨ ਕਰ ਦਾਖਲਾ ਸਬੰਧੀ ਹੋਰ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਨ।