ਵਾਪਰਿਆ ਭਿਆਨਕ ਹਾਦਸਾ
ਇਕ ਹੀ ਪਰਿਵਾਰ ਦੇ 2 ਬੱਚਿਆਂ ਦੀ ਮੌਤ
ਚੰਡੀਗੜ੍ਹ, 5ਨਵੰਬਰ(ਵਿਸ਼ਵ ਵਾਰਤਾ)-ਮੁਕੇਰੀਆਂ ਦੇ ਪਿੰਡ ਬੜਲਾ ਵਿਖੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਹੈ। ਜਿਥੇ ਇਕ ਹੀ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਭੈਣ ਭਰਾ ਖੇਤਾਂ ਵਿਚੋਂ ਕੰਮ ਕਰਕੇ ਘਰ ਨੂੰ ਵਾਪਸ ਆ ਰਹੇ ਸਨ ਅਤੇ ਰਸਤੇ ਵਿਚ ਹੀ ਟਰੈਕਟਰ ਤੇ ਪਿੰਡ ਜਾ ਰਹੇ ਆਪਣੇ ਗੁਆਂਢੀ ਨਾਲ ਟਰੈਕਟਰ ਉਤੇ ਬੈਠ ਗਏ। ਜਦੋਂ ਟਰੈਕਟਰ ਨਹਿਰ ਨੂੰ ਪਾਰ ਕਰਨ ਲੱਗਿਆ ਤਾਂ ਟਰੈਕਟਰ ਪਿੱਛੇ ਪਏ ਟ੍ਰਿਲਰ ਤੇ ਸੁਹਾਗਾ ਨਹਿਰ ਕਿਨਾਰੇ ਬਣੀ ਗ੍ਰਿਲ ਵਿੱਚ ਫਸਣ ਕਰਕੇ ਨਹਿਰ ਵਿੱਚ ਪਲਟ ਗਿਆ। ਟਰੈਕਟਰ ਦੇ ਨਹਿਰ ਵਿੱਚ ਡਿੱਗਣ ਕਰਕੇ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰਤਿਕਾ (15) ਅਤੇ ਉਸ ਦਾ ਭਰਾ ਕਾਰਤਿਕ (12) ਰਾਣਾ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਟਰੈਕਟਰ ਚਾਲਕ ਕੁਝ ਦੂਰੀ ਤੇ ਡਿੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦਸੂਹਾ ਪੁਲਿਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਹੈ ।