ਇਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰੀ ਕੰਗਣਾ ਰਣੌਤ, ਜੋਧਪੁਰ ‘ਚ ਸ਼ਿਕਾਇਤ ਦਰਜ
ਚੰਡੀਗੜ੍ਹ, 13ਨਵੰਬਰ(ਵਿਸ਼ਵ ਵਾਰਤਾ)- ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਆਪਣੇ ਬਿਆਨਾਂ ਦੇ ਕਾਰਨ ਹਮੇਸ਼ਾਂ ਹੀ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਇਕ ਵਾਰ ਫਿਰ ਤੋਂ ਉਸਨੇ ਕੁਝ ਅਜਿਹਾ ਬਿਆਨ ਦਿੱਤਾ ਕਿ ਉਹ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਕੰਗਣਾ ਨੇ ਇਕ ਟੀਵੀ ਚੈਨਲ ਤੇ ਇਹ ਬਿਆਨ ਦਿੱਤਾ ਕਿ “ਭਾਰਤ ਨੂੰ 1947 ਵਿੱਚ ਆਜ਼ਾਦੀ ਨਹੀਂ ਸਗੋਂ ਭੀਖ ਮਿਲੀ ਸੀ ਅਤੇ ਜਿਹੜੀ ਆਜ਼ਾਦੀ ਮਿਲੀ ਹੈ, ਉਹ 2014 ਵਿੱਚ ਮਿਲੀ ਹੈ, ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ।”
ਕੰਗਣਾ ਦੇ ਇਸ ਬਿਆਨ ਨੂੰ ਲੈ ਕੇ ਉਸ ਖਿਲਾਫ ਮਹਿਲਾ ਕਾਂਗਰਸ ਨੇ ਜੋਧਪੁਰ ਵਿਖੇ ਸ਼ਿਕਾਇਤ ਦਰਦ ਕਰਵਾਈ ਹੈ। ਇਸਦੇ ਨਾਲ ਹੀ ਜਿਸ ਟੀਵੀ ਚੈਨਲ ਤੇ ਇਹ ਟਿੱਪਣੀ ਕੀਤੀ ਸੀ ਉਸ ਦਾ ਨਾਮ ਵੀ ਸ਼ਿਕਾਇਤ ਵਿੱਚ ਦਰਜ ਕਰਵਾਇਆ ਗਿਆ ਹੈ। ਸ਼ਾਸ਼ਤਰੀ ਨਗਰ ਪੁਲਿਸ ਥਾਣੇ ਦੇ ਐਸਐਚਓ ਪੰਕਜ ਰਾਜ ਮਾਥੁਰ ਨੇ ਕਿਹਾ ਕਿ ਸ਼ਿਕਾਇਤ ਨੂੰ ਜਾਂਚ ਲਈ ਭੇਜਿਆ ਗਿਆ ਹੈ।