ਵੱਡੀ ਖ਼ਬਰ
ਕੱਚੇ ਅਧਿਆਪਕ ਯੂਨੀਅਨ ਵੱਲੋਂ ਰੈਗੂਲਰ ਹੋਣ ਦੀ ਮੰਗ ਲਈ ਜ਼ੋਰਦਾਰ ਪ੍ਰਦਰਸ਼ਨ
ਸਿੱਖਿਆ ਸਕੱਤਰ ਦੇ ਦਫਤਰ ਦਾ ਘਿਰਾਓ ਕਰਨ ਪੁੱਜੀ ਹੈ ਕੱਚੇ ਅਧਿਆਪਕ ਯੂਨੀਅਨ
ਇਕ ਪ੍ਰਦਰਸ਼ਨਕਾਰੀ ਲੇਡੀ ਟੀਚਰ ਨੇ ਖਾਧਾ ਜ਼ਹਿਰ
ਮੋਹਾਲੀ, 16ਜੂਨ(ਵਿਸ਼ਵ ਵਾਰਤਾ)- ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦੇ ਸਕੱਤਰ ਸਕੂਲ ਸਿੱਖਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੀ ਅਬੋਹਰ ਦੀ ਇੱਕ ਅਧਿਆਪਕਾ ਗੁਰਵੀਰ ਕੌਰ ਵੱਲੋਂ ਸਲਫਾਸ ਦੀਆ ਗੋਲ਼ੀਆਂ ਨਿਗਲ ਜਾਣ ਤੋਂ ਬਾਦ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਕਾਰਨ ਸਿੱਖਿਆ ਸਕੱਤਰ ਦਫਤਰ ਅੱਗੇ ਹਾਲਾਤ ਪੂਰੇ ਤਨਾਅਪੂਰਨ ਬਣੇ ਹੋਏ ਹਨ।
ਪੁਲਿਸ ਦੇ ਜਵਾਨ ਸਥਿਤੀ ਤੇ ਕਾਬੂ ਪਾਉਣ ਲਈ ਹੱਥ ਪੈਰ ਮਾਰ ਰਹੇ ਹਨ ਪਰ ਛੱਤ ਉੱਪਰ ਖੜੇ ਪੰਜ ਅਧਿਆਪਕ ਪੁਲਿਸ ਲਈ ਖਤਰਾ ਬਣੇ ਹੋਏ ਹਨ। ਅਧਿਆਪਕਾਂ ਦਾ ਵਾਰ -ਕਹਿਣਾ ਹੈ ਕਿ ਉਹ ਅੱਜ ਆਰ-ਪਾਰ ਦੀ ਲੜਾਈ ਲੜਨ ਆਏ ਹਨ ਤੇ ਅੱਜ ਉਹ ਫੈਸਲਾ ਕਰਵਾ ਕੇ ਹੀ ਘਰਾਂ ਨੂੰ ਜਾਣਗੇ।