ਲੁਧਿਆਣਾ 13 ਅਪ੍ਰੈਲ ( ਵਿਸ਼ਵ ਵਾਰਤਾ)- ਪੰਜਾਬ ਪੁਲੀਸ ਦੇ ਲੁਧਿਆਣਾ ਕਮਿਸ਼ਨਰੇਟ ਚ ਤੈਨਾਤ 52 ਸਾਲਾਂ ਪੀਪੀਐਸ ਅਧਿਕਾਰੀ ਅਨਿਲ ਕੋਹਲੀ ਨੂੰ ਦੀ ਕਰੋਨਾ ਵਾਇਰਸ ਪਾਜ਼ੇਟਿਵ ਰਿਪੋਰਟ ਆਉਣ ਦੀ ਸੂਚਨਾ ਹੈ ।
ਦੱਸਣਯੋਗ ਹੈ ਕਿ ਇਹ ਪੀਪੀਐਸ ਅਧਿਕਾਰੀ ਪਿਛਲੇ ਹਫ਼ਤੇ ਤੋਂ ਲੁਧਿਆਣਾ ਦੇ ਅਪੋਲੋ ਹਸਪਤਾਲ ਚ ਜੇਰੇ ਇਲਾਜ ਸੀ ।ਜਦਕਿ ਉਨ੍ਹਾਂ ਦਾ ਪਹਿਲਾ ਪ੍ਰਾਇਮਰੀ ਟੈਸਟ ਨੈਗੇਟਿਵ ਸੀ ,ਜਦਕਿ ਦੂਜਾ ਟੈਸਟ ਪਾਜਿਟਿਵ ਹੈ ।
ਦੱਸਣਯੋਗ ਹੈ ਕਿ ਉਹ ਖੰਘ ਸਾਹ ਲੈਣ ਚ ਤਕਲੀਫ ਅਤੇ ਬੁਖਾਰ ਦੀ ਸ਼ਿਕਾਇਤ ਹੋਣ ਤੋਂ ਬਾਅਦ ਹਸਪਤਾਲ ਚ ਦਾਖਲ ਹੋਏ ਸਨ । ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਸੰਪਰਕ ਚ ਆਉਣ ਵਾਲੇ ਅਤੇ ਉਸ ਦੇ ਅੰਗ ਰੱਖਿਅਕਾਂ ਨੂੰ ਵੀ ਇਕਾਂਤ ਵਾਸ ਕਰ ਦਿੱਤਾ ਗਿਆ ਹੈ ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਪਹਿਲਾਂ ਡਿਊਟੀ ਸਬਜ਼ੀ ਮੰਡੀ ਚ ਵੀ ਲੱਗੀ ਹੋਈ ਸੀ, ਪਰ ਪ੍ਰਸ਼ਾਸਨ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੇਸ ਪੋਜ਼ਟਿਵਤੋਂ ਵਿਅਕਤੀ ਦੇ ਸੰਪਰਕ ਚ ਆ ਗਿਆ ।