ਚੰਡੀਗੜ੍ਹ, 25 ਨਵੰਬਰ (ਵਿਸ਼ਵ ਵਾਰਤਾ) – ਸ. ਇਕਬਾਲ ਸਿੰਘ ਗਰੇਵਾਲ ਨੂੰ ਐੱਨ.ਐੱਸ.ਯੂ.ਆਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ| ਸ. ਇਕਬਾਲ ਸਿੰਘ ਗਰੇਵਾਲ ਪੰਜਾਬ ਤੋਂ ਇੱਕੋ-ਇੱਕ ਸਖਸ਼ੀਅਤ ਹਨ ਜਿਨ੍ਹਾਂ ਨੂੰ ਐੱਨ.ਐੱਸ.ਯੂ.ਆਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ|
ਦੱਸਣਯੋਗ ਹੈ ਕਿ ਸ. ਇਕਬਾਲ ਸਿੰਘ ਗਰੇਵਾਲ ਇਸ ਤੋਂ ਪਹਿਲਾਂ ਪੰਜਾਬ ਐੱਨ.ਐੱਸ.ਯੂ.ਆਈ ਦੇ ਪ੍ਰਧਾਨ ਰਹਿ ਚੁੱਕੇ ਹਨ|
ਇਹ ਵੀ ਵਰਣਨਯੋਗ ਹੈ ਕਿ ਸ. ਇਕਬਾਲ ਸਿੰਘ ਗਰੇਵਾਲ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਚਹਿਲ ਇੰਦਰ ਦੇ ਬੇਟੇ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਨਜ਼ਦੀਕੀ ਰਿਸ਼ਤੇਦਾਰ ਹਨ|