ਚੰਡੀਗੜ 2 ਜੂਨ( ਵਿਸ਼ਵ ਵਾਰਤਾ )-ਇੰਟਰਟੇਨਮੈਂਟ ਦੀ ਇੰਡਸਟਰੀ ਨੂੰ ਛੱਡ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ‘ਆਪ’ ਸਰਕਾਰ ਦੇ ਇੱਕ ਹੋ ਮੰਤਰੀ ਦਾ ਵਿਆਹ ਤੈਅ ਹੋ ਗਿਆ ਹੈ। ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਐਤਵਾਰ 16 ਜੂਨ ਨੂੰ ਮੰਤਰੀ ਅਨਮੋਲ ਗਗਨ ਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਵਿਆਹ ਸਮਾਗਮ ਦਾ ਪ੍ਰੋਗਰਾਮ ਜ਼ੀਕਰਪੁਰ ਦੇ ਇਕ ਪੈਲੇਸ ਵਿੱਚ ਰੱਖਿਆ ਗਿਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਚੋਣ ਹੋਣ ਕਰਕੇ ਵਿਆਹ ਦੀ ਤਾਰੀਕ ਹੁਣ ਤੈਅ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਉਹਨਾਂ ਦੇ ਹੋਣ ਵਾਲੇ ਪਤੀ ਪੇਸ਼ੇ ਵਜੋਂ ਵਕੀਲ ਹਨ ਜਿਨ੍ਹਾਂ ਦਾ ਪਰਿਵਾਰ ਪੰਜਾਬ ਦੇ ਮਲੋਟ ਨਾਲ ਸੰਬੰਧ ਰੱਖਦਾ ਹੈ। ਵਿਆਹ ਦੇ ਸਾਰੇ ਸਮਾਗਮ ਜ਼ੀਰਕਪੁਰ ਦੇ ਇਕ ਮੈਰਿਜ ਪੈਲੇਸ ‘ਚ ਹੋਣਗੇ।