ਆੜਤੀਆਂ ਐਸੋਸੀਏਸ਼ਨ ਪੰਜਾਬ ਵੱਲੋ ਸਰਦਾਰ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਨਾਲ ਕੀਤੀ ਮੁਲਾਕਾਤ
ਐਸ ਏ ਐਸ ਨਗਰ, 2 ਅਗਸਤ, 2023 (ਸਤੀਸ਼ ਕੁਮਾਰ ਪੱਪੀ):-ਆੜਤੀਆਂ ਐਸੋਸੀਏਸ਼ਨ ਪੰਜਾਬ ਵੱਲੋ ਸਰਦਾਰ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਲਾਂ ਸੰਬੰਧੀ ਬੇਨਤੀ ਪੱਤਰ ਸੋਂਪਿਆ ਗਿਆ। ਜਿਨਾਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਸਟ ਵੱਲੋ ਕਿਹਾ ਗਿਆ ਕਿ ਭਾਰਤੀ ਖੁਰਾਕ ਨਿਗਮ ਵੱਲੋ ਮੰਡੀਆਂ ਵਿੱਚੋ ਖਰੀਦੀ ਜਾਣ ਵਾਲੀ ਫਸਲ ਦੀ, ਬੋਰੀਆਂ ਵਿੱਚ ਭਰਾਈ ਦੀ, ਚੁਕਾਈ ਦੀ, ਮੰਡੀ ਬੋਰਡ ਦੇ ਨਿਰਧਾਰਿਤ ਨੋਟਾਫਾਈ ਮਜਦੂਰੀ ਰੇਟਾਂ ਨਾਲੋਂ ਇਸ ਸੀਜਨ ਵਿੱਚ ਮਜਦੂਰਾਂ ਨੂੰ ਪੂਰੀ ਮਜਦੂਰੀ ਦਿੱਤੀ ਜਾਏਗੀ। ਇਸਦੇ ਨਾਲ ਹੀ ਆਨਲਾਈਨ ਖਰੀਦ ਨੂੰ ਹੋਰ ਸੌਖਾ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਪੋਰਟਲ ਵਿੱਚ ਲੋੜੀਂਦੇ ਸੁਧਾਰ ਕੀਤੇ ਜਾਣਗੇ। ਚੈਅਰਮੈਨ ਵੱਲੋ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣਗੀਆ ਤੇ ਲੋੜੀਂਦੇ ਸੁਧਾਰ ਕੀਤੇ ਜਾਣਗੇ। ਇਸ ਮੌਕੇ ਰਵਿੰਦਰ ਸਿੰਘ ਚੀਮਾ ਪ੍ਰਧਾਨ, ਜਸਵਿੰਦਰ ਸਿੰਘ ਰਾਣਾ ਜਨਰਲ ਸੈਕਟਰੀ, ਦਵਿੰਦਰ ਸਿੰਘ ਰਾਜਪੁਰਾ, ਰਜਿੰਦਰ ਕੁਮਾਰ ਅਰੋੜਾ ਜਨਰਲ ਸੈਕਟਰੀ, ਪੁਨੀਤ ਕੁਮਾਰ ਸੈਕਟਰੀ, ਸੰਜੀਵ ਗੋਇਲ, ਰਕੇਸ਼ ਕੁਮਾਰ, ਮਦਲ ਲਾਲ, ਮਨੀਸ਼ ਜਿੰਦਲ ਤੇ ਹੋਰ ਕਈ ਆੜ੍ਹਤੀ ਮੌਜੂਦ ਰਹੇ।