ਭਾਰਤ ਬਨਾਮ ਆਸਟ੍ਰੇਲੀਆ ਪਹਿਲਾ ਟੈਸਟ
ਆਸਟ੍ਰੇਲੀਆ ਦੀ ਦੂਜੀ ਪਾਰੀ ਲੜਖੜਾਈ, ਅੱਧੀ ਟੀਮ ਆਊਟ
ਚੰਡੀਗੜ੍ਹ 11 ਫਰਵਰੀ(ਵਿਸ਼ਵ ਵਾਰਤਾ ਬਿਉਰੋ) ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ 223 ਦੌੜਾਂ ਦੀ ਲੀਡ ਮਿਲ ਗਈ। ਆਸਟ੍ਰੇਲੀਆ ਦੀ ਪਹਿਲੀ ਪਾਰੀ 177 ਦੌੜਾਂ ‘ਤੇ ਹੀ ਸਿਮਟ ਗਈ ਸੀ।
ਅਕਸ਼ਰ ਪਟੇਲ ਨੇ 84 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 70 ਅਤੇ ਮੁਹੰਮਦ ਸ਼ਮੀ ਨੇ 37 ਦੌੜਾਂ ਦੀ ਪਾਰੀ ਖੇਡੀ। ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਜੜਦਿਆਂ 120 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਡੈਬਿਊ ਕਰਨ ਵਾਲੇ ਟੌਡ ਮਰਫੀ ਨੇ 7 ਵਿਕਟਾਂ ਲਈਆਂ। ਪੈਟ ਕਮਿੰਸ ਨੂੰ ਦੋ ਅਤੇ ਨਾਥਨ ਲਿਓਨ ਨੂੰ ਇੱਕ ਵਿਕਟ ਮਿਲੀ।
ਅੱਜ ਮੈਚ ਦਾ ਤੀਜਾ ਦਿਨ ਹੈ ਅਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਕੰਗਾਰੂ ਟੀਮ ਨੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ’ਤੇ 52 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਅਤੇ ਐਲੇਕਸ ਕੈਰੀ ਕ੍ਰੀਜ਼ ‘ਤੇ ਹਨ।
ਲਾਈਵ ਸਕੋਰ – https://www.bcci.tv/events/100/australia-tour-of-india-test-series-2022-23/match/740/1st-test