ਧੂਰੀ, 22 ਜਨਵਰੀ (ਰਾਜੇਸ਼ਵਰ ਪਿੰਟੂ)-ਭਾਰਤੀ ਉਲੰਪਿਕ ਐਸੋਸੀਏਸ਼ਨ ਅਤੇ ਨੈਸ਼ਨਲ ਰਾਇਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਧੂਰੀ ਹਲਕੇ ਦੇ ਸਾਬਕਾ ਵਿਧਾਇਕ ਸ: ਧਨਵੰਤ ਸਿੰਘ ਦੇ ਹੋਣਹਾਰ ਸਪੁੱਤਰ ਅਤੇ ਨੇੜਲੇ ਪਿੰਡ ਮਾਨਵਾਲਾ ਦੇ ਜੰਮਪਲ ਸੁਮਿੱਤ ਸਿੰਘ ਦੀ ਅਪ੍ਰੈਲ 2018 ‘ਚ ਆਸਟਰੇਲੀਆ ਵਿਖੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ‘ਚ ਸਕੀਟ ਸੂਟਿੰਗ ਮੁਕਾਬਲਿਆਂ ਲਈ ਇੰਡੀਆ ਵੱਲੋਂ ਇੱਕ ਨੰਬਰ ‘ਤੇ ਚੋਣ ਕੀਤੀ ਗਈ ਹੈ।
ਇਸ ਸੰਬੰਧੀ ‘ਵਿਸ਼ਵ ਵਾਰਤਾ’ ਨਾਲ ਗੱਲਬਾਤ ਕਰਦਿਆਂ ਸੁਮਿੱਤ ਸਿੰਘ ਨੇ ਦੱਸਿਆ ਕਿ ਭਾਰਤੀ ਉਲੰਪਿਕ ਐਸੋਸੀਏਸ਼ਨ ਅਤੇ ਨੈਸ਼ਨਲ ਰਾਇਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਡਾ: ਕਰਨੀ ਸਿੰਘ ਸੂਟਿੰਗ ਰੇਜ਼ ਦਿੱਲੀ ਵਿਖੇ 13 ਜਨਵਰੀ ਤੋਂ 18 ਜਨਵਰੀ ਤੱਕ 6 ਰੋਜ਼ਾ ਟ੍ਰਾਇਲ ਮੁਕਾਬਲੇ ਕਰਵਾਏ ਗਏ ਸਨ। ਜਿਸ ਦੌਰਾਨ 125 ‘ਚੋਂ 124 ਨਿਸ਼ਾਨੇ ਲਗਾਕੇ ਆਪਣੇ ਹੀ ਸਾਲ 2013 ‘ਚ 123 ਨਿਸਾਨੇ ਲਗਾਉਣ ਦੇ ਬਣਾਏ ਨੈਸ਼ਨਲ ਰਿਕਾਰਡ ਨੂੰ ਤੋੜਦਿਆਂ ਕਾਮਨਵੈਲਥ ਖੇਡਾਂ 2018 ‘ਚ ਸਕੀਟ ਸੂਟਿੰਗ ਮੁਕਾਬਲਿਆਂ ਲਈ ਭਾਰਤ ਵੱਲੋਂ ਖੇਡਣ ਵਾਲੇ ਪਹਿਲੇ ਖਿਡਾਰੀ ਵਜੋਂ ਚੁਣਿਆ ਗਿਆ ਹੈ। ਸੁਮਿੱਤ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਇੰਟਰਨੈਸ਼ਨਲ ਸਪੋਰਟਸ ਕੈਰੀਅਰ ਸਾਲ 2007 ‘ਚ ਹੋਈਆ ਏਸ਼ੀਅਨ ਸੂਟਿੰਗ ਚੈਪੀਅਨਸ਼ਿਪ ‘ਚ ਪਹਿਲਾ ਗੋਲਡ ਮੈਡਲ ਜਿੱਤਕੇ ਕੀਤਾ।
ਫੋਟੋ ਕੈਪਸ਼ਨ : ਧੂਰੀ ਭਾਰਤੀ ਉਲੰਪਿਕ ਐਸੋਸੀਏਸ਼ਨ ਵੱਲੋ ਆਸਟਰੇਲੀਆ ਵਿਖੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਚੁਣੇ ਗਏ ਧੂਰੀ ਦੇ ਸੁਮਿੱਤ ਸਿੰਘ ਨਿਸ਼ਾਨਾ ਲਗਾਉਦੇ ਹੋਏ