ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਨੇ ਅਧਿਐਨ ਰਾਹੀਂ ਆਪਣੇ ਬਰੇਕ ਥਰੂ ਦਾ ਕੀਤਾ ਦਾਅਵਾ
ਨਵੀਂ ਦਿੱਲੀ, 5ਜੂਨ(ਵਿਸ਼ਵ ਵਾਰਤਾ)-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਬਰੇਕ ਥਰੂ ਅਧਿਐਨ ਅਨੁਸਾਰ, ਟੀਕਾ ਲਗਵਾਉਣ ਵਾਲੇ ਕਿਸੇ ਵੀ ਵਿਅਕਤੀ ਦੀ ਲਾਗ ਕਾਰਨ ਮੌਤ ਨਹੀਂ ਹੋਈ। ਜੇ ਟੀਕਾ ਲੈਣ ਵਾਲਾ ਵਿਅਕਤੀ ਕੋਰੋਨਾ ਸੰਕਰਮਿਤ ਹੋ ਜਾਂਦਾ ਹੈ, ਤਾਂ ਇਸਨੂੰ ਬ੍ਰੇਕ ਥ੍ਰੂ ਇਨਫੈਕਸ਼ਨ ਕਹਿੰਦੇ ਹਨ। ਏਮਜ਼ ਨੇ ਇਹ ਅਧਿਐਨ ਅਪ੍ਰੈਲ ਅਤੇ ਮਈ ਦੇ ਵਿਚਕਾਰ ਕੀਤਾ ਹੈ। ਇਸ ਦੌਰਾਨ, ਦੇਸ਼ ਵਿਚ ਕੋਰੋਨਾ ਦੀ ਲਹਿਰ ਸਿਖਰ ‘ਤੇ ਸੀ ਅਤੇ ਹਰ ਦਿਨ ਲਗਭਗ 4 ਲੱਖ ਲੋਕ ਸੰਕਰਮਿਤ ਹੋ ਰਹੇ ਸਨ। ਏਮਜ਼ ਦੇ ਅਧਿਐਨ ਦੇ ਅਨੁਸਾਰ, ਜਿਨ੍ਹਾਂ ਨੇ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ, ਉਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਗਈ ਸੀ, ਪਰ ਉਹ ਕੋਵਿਡ ਕਾਰਨ ਨਹੀਂ ਮਰੇ ਹਨ।