ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੋਸ਼ੀ ਕਰਾਰ
ਪੜ੍ਹੋ ਕਦੋਂ ਹੋਵੇਗੀ ਸਜਾ ਤੇ ਸੁਣਵਾਈ
ਚੰਡੀਗੜ੍ਹ,21 ਮਈ(ਵਿਸ਼ਵ ਵਾਰਤਾ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਹਨਾਂ ਦੀ ਸਜ਼ਾ ਤੇ ਬਹਿਸ ਸਜ਼ਾ ‘ਤੇ ਬਹਿਸ 26 ਮਈ ਨੂੰ ਹੋਵੇਗੀ। ਦੱਸ ਦਈਏ ਕਿ ਚੌਟਾਲਾ ਖਿਲਾਫ ਸੀਬੀਆਈ ਨੇ 1993 ਤੋਂ 2006 ਦੇ ਵਿਚਕਾਰ ਆਮਦਨ ਤੋਂ 6 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਮਲੇ ਵਿੱਚ 2010 ਵਿੱਚ ਚਾਰਜ਼ਸ਼ੀਟ ਦਰਜ ਕੀਤੀ ਸੀ। ਇਸ ਤੇ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ।