ਆਮਦਨ ਕਰ ਵਿਭਾਗ ਬਦਲੇ ਦੀ ਭਾਵਨਾ ਨਾਲ਼ ਆੜਤੀਆਂ ਖ਼ਿਲਾਫ਼ ਕਰ ਰਿਹੈ ਛਾਪੇਮਾਰੀ ਕਿਉਂਕਿ ਆੜਤੀ ਜਥੇਬੰਦੀਆਂ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੀਆਂ ਹਨ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ,24 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਵੀ ਹਨ ਨੇ ਪੰਜਾਬ ਆੜਤੀਆ ਸੰਮਤੀ ਦੇ ਪ੍ਰਧਾਨ ਵਿਜੇ ਕਾਲੜਾ ਜੋ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਵੀ ਹਨ ਸਮੇਤ ਹੋਰ ਆੜਤੀਆਂ ਦੇ ਦਫ਼ਤਰਾਂ ਅਤੇ ਘਰਾਂ ਵਿਖੇ ਆਮਦਨ ਕਰਨ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਬਦਲਾ ਲਊ ਭਾਵਨਾ ਨਾਲ਼ ਕੀਤੀ ਗਈ ਹੈ ਕਿਉਂਕਿ ਆੜਤੀ ਭਾਈਚਾਰਾ ਕਿਸਾਨ ਸੰਘਰਸ਼ ਦੀ ਖੁੱਲ ਕੇ ਹਮਾਇਤ ਕਰ ਰਿਹੈ ਹੈ ਮੋਦੀ ਸਰਕਾਰ ਕਿਸਾਨ ਨੂੰ ਦਬਾਉਣ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ ਇਥੇ ਹੀ ਬੱਸ ਨਹੀਂ ਕੇਂਦਰੀ ਏਜੰਸੀ ਆਈ.ਬੀ. ਅਤੇ ਇਨਫੋਰਸਮੈਂਟ ਵਿਭਾਗ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਬਾਲਗ ਪੋਤਰੇ ਪੋਤਰੀਆਂ ਨੂੰ ਨੋਟਿਸ ਭੇਜੇ ਗਏ ਹਨ ਜੋ ਕਿ ਬਹੁਤ ਹੀ ਨਿੰਦਾਯੋਗ ਗੈਰਇਖਲਾਕੀ ਕਾਰਵਾਈ ਹਨ । ਬਡਹੇੜੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਉਦਯੋਗਿਕ ਘਰਾਣਿਆਂ ਦੇ ਇਸ਼ਾਰੇ ‘ਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸ੍ਰੀ ਮੁਰਲੀ ਮਨੋਹਰ ਜ਼ੋਸ਼ੀ ਦਾ ਸਿਆਸੀ ਕੀਤਾ ਕਿਉਂਕਿ ਉਪਰੋਕਤ ਦੋਵੇਂ ਆਗੂ ਮੋਦੀ ਤੋਂ ਬਹੁਤ ਸੀਨੀਅਰ ਸਨ ਅਤੇ ਉਦਯੋਗਿਕ ਘਰਾਣਿਆਂ ਦੇ ਹੱਥਾਂ ਵਿੱਚ ਨਹੀਂ ਸਨ ਖੇਡਦੇ ਨਰਿੰਦਰ ਮੋਦੀ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਨਹੀਂ ਬਣਾਇਆ ਸਗੋਂ ਅੰਬਾਨੀ ਅਤੇ ਅਡਾਨੀ ਨਾਲ਼ ਸੌਦੇਬਾਜ਼ੀ ਕਰਕੇ ਅਤੇ ਹਿੰਦੂ ਭਾਈਚਾਰੇ ਨੂੰ ਰਾਮ ਮੰਦਰ ਦਾ ਮੁੱਦਾ ਬਣਾ ਕੇ ਧਾਰਮਿਕ ਤੌਰ ‘ਤੇ ਜਜ਼ਬਾਤੀ ਕਰਕੇ ਕੁਰਸੀ ਹਥਿਆਈ ਹੈ ਜਿਸ ਤਰਾਂ ਪੰਜਾਬ ਅੰਦਰ ਬਾਦਲ ਪਰਵਾਰ ਸਿੱਖਾਂ ਨੂੰ ਸਾਕਾ ਨੀਲਾ ਤਾਰਾ ਅਤੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਦੇ ਉਭਾਰ ਕੇ ਹਰ ਚੋਣ ਵਿੱਚ ਜਜ਼ਬਾਤੀ ਤੌਰ ‘ਤੇ ਬਲੈਕ ਮੇਲ ਕਰਕੇ ਪੰਜਾਬ ਵਿੱਚ ਸਰਕਾਰ ਬਣਾ ਕੇ ਅਤੇ ਕੇਂਦਰ ਵਿੱਚ ਮੰਤਰੀ ਪਦ ਹਾਸਲ ਕਰਦਾ ਰਿਹਾ ਕੇਵਲ ਬਾਦਲ ਪਰਵਾਰ ਦਾ ਕਾਰੋਬਾਰ ਵਧਾਉਂਦਾ ਰਿਹਾ ਪਰ ਪੰਜਾਬ ਅਤੇ ਸਿੱਖ ਕੌਮ ਦਾ ਕੁੱਝ ਨਹੀਂ ਸਵਾਰਿਆ ਉਲਟਾ ਆਪਣੇ ਹਿੱਤਾਂ ਲਈ ਵਰਤਦਾ ਰਿਹੈ ਬਾਦਲ ਅਤੇ ਮੋਦੀ ਦੋਵੇਂ ਦਾ ਕਿਸਾਨ ਵਿਰੋਧੀ ਕਾਨੂੰਨਾਂ ਦੇ ਮੁੱਦੇ ‘ਤੇ ਪਰਦਾਫਾਸ਼ ਹੋ ਗਿਆ ਹੈ ਹੁਣ ਬਾਦਲ ਪਰਵਾਰ ਆਪਣੀ ਸਥਿਤੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮੋਦੀ ਉਦਯੋਗਿਕ ਘਰਾਣਿਆਂ ਨਾਲ਼ ਵਿੱਤੀ ਸਹਾਇਤਾ ਕਰਨ ਲਈ ਉਹਨਾ ਨੂੰ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਉਦਯੋਗਿਕ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਜ਼ੋਰ ਲਾ ਰਿਹਾ ਹੈ ਅਤੇ ਗਰੀਬ ਕਿਸਾਨ ਮਜ਼ਦੂਰਾਂ ਨੂੰ ਘਸਿਆਰੇ ਬਣਾਉਣ ਭਾਵ ਬਰਬਾਦ ਕਰਨ ‘ਤੇ ਤੁਲਿਆ ਹੋਇਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਜੇਕਰ ਮੋਦੀ ਜ਼ਿੱਦ ਛੱਡ ਦੇਵੇ ਤਾਂ ਕਿਸਾਨ ਮਸਲਾ ਇੱਕ ਦਿਨ ਵਿੱਚ ਹੱਲ ਹੋ ਸਕਦਾ ਹੈ ਇਸ ਲਈ ਮੋਦੀ ਨੂੰ ਕੇਵਲ ਉਦਯੋਗਿਕ ਘਰਾਣਿਆਂ ਦਾ ਹੇਜ ਛੱਡਣ ਦੀ ਲੋੜ ਹੈ ਇਖਲਾਕੀ ਤੌਰ ‘ਤੇ ਲੋਕ ਹਿੱਤ ਵਿੱਚ ਫੈਸਲਾ ਲੈਣਾ ਚਾਹੀਦਾ ਹੈ ਇਸੇ ਵਿੱਚ ਦੇਸ਼ ਦੀ ਭਲਾਈ ਹੈ ਜੇਕਰ ਮੋਦੀ ਜ਼ਿੱਦ ਨਹੀਂ ਛੱਡਦੇ ਤਾਂ ਦੇਸ਼ ਦਾ ਹਾਲਤ ਖ਼ਰਾਬ ਹੋਣ ਦਾ ਵੱਡਾ ਖਤਰਾ ਹੈ।