
ਅਹਿਮਦਾਬਾਦ, 6 ਅਪ੍ਰੈਲ )- ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਸੂਬਾ ਪ੍ਰਧਾਨ ਇਸੁਦਨ ਗਾਧਵੀ ਦੀ ਅਗਵਾਈ ਹੇਠ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਲਤ ਗ੍ਰਿਫਤਾਰੀ ਦੇ ਵਿਰੋਧ ‘ਚ ਇਕ ਦਿਨ ਦਾ ਪ੍ਰਤੀਕ ਵਰਤ ਰੱਖੇਗੀ।ਇਹ ਸਮਾਗਮ ਐਤਵਾਰ ਨੂੰ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਹੋਵੇਗਾ।
‘ਆਪ’ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਮਨੋਜ ਸੋਰਠੀਆ ਨੇ ਕਿਹਾ, “ਭਾਵੇਂ ਭਾਜਪਾ ਈਡੀ ਅਤੇ ਸੀਬੀਆਈ ਦੀ ਕਿੰਨੀ ਵੀ ਦੁਰਵਰਤੋਂ ਕਰ ਲਵੇ, ਅਰਵਿੰਦ ਕੇਜਰੀਵਾਲ ਅਤੇ ‘ਆਪ’ ਕਦੇ ਵੀ ਉਨ੍ਹਾਂ ਦੇ ਦਬਾਅ ਅੱਗੇ ਨਹੀਂ ਝੁਕਣਗੇ।”