ਚੰਡੀਗੜ੍ਹ 26 ਮਈ( ਵਿਸ਼ਵ ਵਾਰਤਾ )-: ਲੋਕਸਭਾ ਚੋਣਾਂ ਤੋਂ ਪਹਿਲਾ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦਾ ਦੌਰਾ ਕਰਨਗੇ। ‘ਆਪ’ ਦੇ ਕਨਵੀਨਰ 30 ਮਈ ਤੱਕ ਪੰਜਾਬ ‘ਚ ਚੋਣ ਪ੍ਰਚਾਰ ਕਰਨਗੇ। ਇਸ ਦੇ ਨਾਲ ਅੱਜ ਸੀਐਮ ਕੇਜਰੀਵਾਲ ਫਿਰੋਜ਼ਪੁਰ ਦੇ ਟਾਊਨ ਹਾਲ ਮੀਟਿੰਗ ਕਰਨਗੇ ਅਤੇ ਸ਼ਾਮ 4 ਵਜੇ ਹੁਸ਼ਿਆਰਪੁਰ ‘ਚ ਅਤੇ ਬਠਿੰਡਾ ‘ਚ ਸ਼ਾਮ 5 ਵਜੇ ਰੋਡ ਸ਼ੋਅ ਕਰਨਗੇ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ‘ਚ ਰੋਡ ਸ਼ੋਅ ਕਰਨਗੇ। ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 5 ਪ੍ਰੋਗਰਾਮਾਂ ‘ਚ ਸ਼ਾਮਲ ਹੋਣਗੇ। ਜਿਸ ‘ਚ ਖਡੂਰ ਸਾਹਿਬ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਫਿਰੋਜ਼ਪੁਰ ‘ਚ ਸ਼ਾਮ 6 ਵਜੇ ਅਤੇ ਸ਼ਾਮ 7 ਵਜੇ ਗੁਰੂ ਹਰ ਸਹਾਏ ‘ਚ ਰੋਡ ਸ਼ੋਅ ਕਰਨਗੇ।
PUNJAB : ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਹੇਠ ਜਥੇਦਾਰਾਂ ਦਾ ਅਪਮਾਨ ਕਰ ਰਹੀ ਹੈ : ਹਰਜੀਤ ਸਿੰਘ ਗਰੇਵਾਲ
PUNJAB : ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਹੇਠ ਜਥੇਦਾਰਾਂ ਦਾ ਅਪਮਾਨ ਕਰ ਰਹੀ ਹੈ : ਹਰਜੀਤ ਸਿੰਘ ਗਰੇਵਾਲ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...