‘ਆਪ’ ਵਿਧਾਇਕ ਨਾਲ ਉਲਝਣਾ ਡੀਸੀਪੀ ਨੂੰ ਪਿਆ ਮਹਿੰਗਾ
ਪੜ੍ਹੋ ਡੀਸੀਪੀ ਨਰੇਸ਼ ਡੋਗਰਾ ਨੂੰ ਹੁਣ ਕਿੱਥੇ ਕੀਤਾ ਗਿਆ ਤਬਦੀਲ
ਚੰਡੀਗੜ੍ਹ,23 ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪੰਜਾਬ ਪੁਲਿਸ ਦੇ ਡੀਸੀਪੀ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਡੀਸੀਪੀ ਨਰੇਸ਼ ਡੋਗਰਾ ਨੂੰ ਸਮਝੌਤੇ ਤੋਂ ਬਾਅਦ ਵੀ ਡੀਸੀਪੀ ਸਕਿਓਰਿਟੀ ਕਮਿਸ਼ਨਰੇਟ ਜਲੰਧਰ ਤੋਂ ਏਆਈਜੀ ਪੀਏਪੀ-2 ਟਰਾਂਸਫਰ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ। ਇਸ ਦੌਰਾਨ ਵਿਧਾਇਕ ਅਤੇ ਡੀਸੀਪੀ ਵਿਚਾਲੇ ਕਾਫੀ ਤਕਰਾਰ ਵੀ ਹੋਈ ਸੀ। ਇਸ ਮਾਮਲੇ ਵਿੱਚ ਡੀਸੀਪੀ ਨਾਲ ਆਪ ਵਰਕਰਾਂ ਵੱਲੋਂ ਕੁੱਟਮਾਰ ਅਤੇ ਹੱਥੋਪਾਈ ਕਰਨ ਦੀ ਵੀਡੀਓ ਵੀ ਵਾਇਰਲ ਹੋਈ ਸੀ।