13 ਮੈਂਬਰੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਗਠਿਤ
ਚੰਡੀਗੜ੍ਹ ,8 ਜਨਵਰੀ- (ਵਿਸ਼ਵ ਵਾਰਤਾ ) ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਗਠਜੋੜ ਵਲੋਂ ਆਉਂਦੀਆਂ ਲੁਧਿਆਣਾ ਨਗਰ ਨਿੱਗਮ ਦੀਆਂ ਚੋਣਾਂ ਪੂਰੀ ਮਜਬੂਤੀ ਨਾਲ ਲੜਨ ਦਾ ਫੈਸਲਾ ਕੀਤਾ ਗਿਆ ਹੈ। ਉਮੀਦਵਾਰਾਂ ਦੀ ਚੋਣ,ਹਲਕਿਆਂ ਦੀ ਵੰਡ ਅਤੇ ਮੁਕੰਮਲ ਤਾਲਮੇਲ ਲਈ ਦੋਵਾਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਅਧਾਰਿਤ 13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਕਨਵੀਨਰ ਵਿਰੋਧੀ ਧਿਰ ਦੀ ਨੇਤਾ ਅਤੇ ਵਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਨੂੰ ਬਣਾਇਆ ਗਿਆ। ਕੋਆਰਡੀਨੇਸ਼ਨ ਕਮੇਟੀ ਵਿਚ ਆਪ ਵਲੋਂ ਵਧਾਇਕ ਕੁਲਤਾਰ ਸਿੰਘ ਸੰਧਵਾਂ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਅਹਿਬਾਬ ਸਿੰਘ ਗਰੇਵਾਲ , ਦਰਸ਼ਨ ਸਿੰਘ ਸ਼ੰਕਰ, ਸੁਰੇਸ਼ ਗੋਇਲ, ਰਾਜਿੰਦਰਪਾਲ ਕੌਰ , ਲਿੱਪ ਵਲੋਂ ਪਰਮਿੰਦਰ ਸਿੰਘ ਸੋਮਾ, ਰਣਧੀਰ ਸਿੰਘ ਸਿਵੀਆ, ਵਿੱਪਨ ਸੂਦ ਕਾਕਾ, ਬਲਦੇਵ ਸਿੰਘ ਪ੍ਰਧਾਨ,ਅਾਰਜਣ ਸਿੰਘ ਚੀਮਾ ਅਤੇ ਜਸਵਿੰਦਰ ਸਿੰਘ ਖਾਲਸਾ ਸ਼ਾਮਿਲ ਕੀਤੇ ਗਏ।
ਇਸ ਸਬੰਧੀ ਫੈਸਲਾ ਅੱਜ ਇਥੇ ਦੋਵਾਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੀ ਹੋਈ ਇਕ ਉਚ ਪੱਧਰੀ ਮੀਟਿੰਗ ਵਿਚ ਲਿਆ ਗਿਆ । ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਆਪ ਦੇ ਸਹਿ ਪ੍ਰਧਾਨ ਅਤੇ ਵਧਾਇਕ ਅਮਨ ਅਰੋੜਾ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਲਿੱਪ ਦੇ ਪ੍ਰਧਾਨ ਵਧਾਇਕ ਸਿਮਰਜੀਤ ਸਿੰਘ ਬੈਂਸ, ਵਧਾਇਕ ਬਲਵਿੰਦਰ ਸਿੰਘ ਬੈਂਸ, ਵਧਾਇਕ ਕੰਵਰ ਸੰਧੂ ਸਾਮਿਲ ਹੋਏ ।
ਦੋਵੇਂ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਗਠਜੋੜ ਪੂਰੀ ਸ਼ਕਤੀ ਨਾਲ ਨਗਰ ਨਿਗਮ ਦੀਆਂ ਚੋਣਾਂ ਲੜੇਗਾ ਅਤੇ ਜਿੱਤ ਹਾਸਿਲ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਾਪਣਾ ਮੇਅਰ ਬਣਾ ਕੇ ਨਗਰ ਨਿਗਮ ਵਿਚ ਫੈਲੇ ਭਿ੍ਸ਼ਟਾਚਾਰ ਆਤੇ ਨਾਕਸ ਪ੍ਰਬੰਧ ਨੂੰ ਖਤਮ ਕਰਕੇ ਸ਼ਹਿਰੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰੇਗਾ ।