ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਆਨਲਾਇਨ ਹੋਣਗੀਆਂ 12ਵੀਂ ਦੀਆਂ ਪ੍ਰੀਖਿਆਵਾਂ
ਚੰਡੀਗੜ੍ਹ,12 ਜੂਨ(ਵਿਸ਼ਵ ਵਾਰਤਾ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਵੋਕੇਸ਼ਨਲ ਸਟ੍ਰੀਮ ਅਤੇ NSQF ਦੀਆਂ ਪ੍ਰਯੋਗੀ ਪ੍ਰੀਖਿਆਵਾਂ ਕਰਵਾਈਆਂ ਜਾ ਚੁੱਕੀਆਂ ਹਨ।ਇਨ੍ਹਾਂ ਤੋਂ ਇਲਾਵਾ ਰਹਿੰਦੀਆਂ ਪ੍ਰਯੋਗੀ ਪ੍ਰੀਖਿਆਵਾਂ ਕੋਵਿਡ-19 ਕਾਰਨ ਆਨਲਾਈਨ ਮਾਧਿਅਮ ਰਾਹੀਂ ਮਿਤੀ 15/06/2021 ਤੋਂ 26/06/2021 ਤੱਕ ਕਰਵਾਈਆਂ ਜਾਣਗੀਆਂ।
ਸਮੂਹ ਸਕੂਲ ਮੁਖੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇਹਨਾਂ ਪ੍ਰਯੋਗੀ ਪ੍ਰੀਖਿਆਵਾਂ ਸੰਬੰਧੀ ਸਾਰੇ ਪ੍ਰੀਖਿਆਰਥੀਆਂ ਨੂੰ ਸੂਚਿਤ ਕਰ ਦੇਣ।ਇਸ ਸਬੰਧੀ ਹਦਾਇਤਾਂ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਇਟ ਤੇ ਉਪਲੱਬਧ ਹੈ।