ਆਧਾਰ ਕਾਰਡ ‘ਚ ਹੁਣ ਮੋਬਾਇਲ ਨੰਬਰ ਡਾਕ ਸੇਵਕ ਰਾਹੀਂ ਵੀ ਕੀਤਾ ਜਾ ਸਕੇਗਾ ਅੱਪਡੇਟ
ਪਟਿਆਲਾ, 16 ਨਵੰਬਰ (ਵਿਸ਼ਵ ਵਾਰਤਾ):-ਸਰਕਾਰ ਵੱਲੋਂ ਆਧਾਰ ਕਾਰਡ ‘ਚ ਮੋਬਾਇਲ ਫ਼ੋਨ ਅੱਪਡੇਟ ਕਰਨ ਨੂੰ ਹੋਰ ਸਰਲ ਕਰਦਿਆ ਹੁਣ ਇਹ ਸੇਵਾ ਡਾਕ ਸੇਵਕਾਂ ਰਾਹੀਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ) ਤੇ ਯੂ.ਆਈ.ਡੀ.ਏ.ਆਈ ਨੇ ਮਿਲਕੇ ਆਧਾਰ ਕਾਰਡ ਧਾਰਕ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ ਜਿਸ ਤਹਿਤ ਉਹ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ‘ਚ ਡਾਕ ਸੇਵਕ ਰਾਹੀਂ ਘਰ ਬੈਠੇ ਹੀ ਅੱਪਡੇਟ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਨਾਲ ਆਧਾਰ ਕਾਰਡ ‘ਚ ਮੋਬਾਇਲ ਫ਼ੋਨ ਅੱਪਡੇਟ ਕਰਨ ਦੇ ਕੰਮ ‘ਚ ਤੇਜ਼ੀ ਆਵੇਗੀ ਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਬੈਠੇ ਇਹ ਸਹੂਲਤ ਮਿਲਣ ਨਾਲ ਦੂਰ ਦੁਰਾਡੇ ਜਾਕੇ ਅੱਪਡੇਟ ਕਰਵਾਉਣ ਦੀ ਜ਼ਰੂਰਤ ਨਹੀਂ ਰਹੇਗੀ।