ਹੁਸ਼ਿਆਰਪੁਰ 20 ਜੁਲਾਈ (ਵਿਸ਼ਵ ਵਾਰਤਾ)- ਸਾਲ 2021 ਵਿੱਚ ਹੋ ਰਹੀ ਜਨਗਣਤਾ ਵਿੱਚ ਇੱਕ ਸਾਂਝੀ ਰਾਏ ਅਤੇ ਇੱਕ ਸਾਂਝਾ ਪਲੇਟਫਾਰਮ ਬਣਾਉਣ ਲਈ ਇਕ ਵਫਦ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸਨ (ਰਜਿ.) ਭਾਰਤ ਨੂੰ ਸ੍ਰੀ ਗੁਰੂ ਰਵਿਦਾਸ ਚਰਨਛੋਹ ਧਰਤੀ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਵਿਖੇ ਮਿਲਿਆ।ਵਫਦ ਦੇ ਆਗੂਆਂ ਨੇ ਸੰਤ ਸਤਵਿੰਦਰ ਹੀਰਾ ਅਤੇ ਹੋਰ ਸੰਤ ਮਹਾਂਪੁਰਸ਼ਾਂ,ਬੁੱਧੀਜੀਵੀਆਂ ਨਾਲ ਅਹਿਮ ਮਸਲੇ ਤੇ ਵਿਚਾਰਾਂ ਕੀਤੀਆਂ।ਉਨਾਂ ਇੱਕ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਸਾਲ ੨੦੨੧ ਵਿੱਚ ਹੋ ਰਹੀ ਜਨਗਣਤਾ ਲਈ ਆਦਿ ਵਾਸੀ ਮੂਲ ਨਿਵਾਸੀ ਸਮਾਜ ਦੇ ਭਵਿੱਖ ਲਈ ਵੱਖ ਵੱਖ ਡੇਰਿਆਂ,ਸੰਪ੍ਰਦਾਵਾਂ ਦੇ ਸਾਰੇ ਸੰਤਾਂ ਮਹਾਂਪਰਸ਼ਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਸਾਂਝੀ ਰਾਏ ਬਨਾਉਣ ਦੀ ਅਪੀਲ ਕੀਤੀ।ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਆਦਿ ਵਾਸੀ ਮੂਲ਼ ਨਿਵਾਸੀ ਸਮਾਜ ਪਹਿਲਾਂ ਹੀ ਕਈ ਧੜਿਆਂ ਵਿੱਚ ਵੰਡਿਆ ਹੋਇਆ ਹੈ,ਜਿਸ ਕਾਰਨ ਸਮਾਜ ਦੇ ਮੌਲਿਕ ਸੰਵਿਧਾਨਿਕ ਅਧਿਕਾਰਾਂ ਨੂੰ ਖੋਰਾ ਲੱਗ ਰਿਹਾ ਹੈ।ਸਮਾਜ ਦੀ ਨੌਜਬਾਨ ਪੀੜੀ ਦੀ ਪੜਾਈ ਅਤੇ ਰੁਜਗਾਰ ਲਈ ਕੋਈ ਯੋਗ ਪ੍ਰਬੰਧ ਨਹੀਂ ਹੋ ਰਹੇ,ਇਸ ਕਰਕੇ ਸਮਾਜ ਦੀ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸਮਾਜਿਕ ਏਕਤਾ ਦੀ ਘਾਟ ਕਾਰਨ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਪੂਰਾ ਕਰਨਾ ਅਸੰਭਵ ਹੁੰਦਾ ਜਾਪਦਾ ਹੈ।”ਸਤਸੰਗਿਤ ਮਿਲਿ ਰਹੀਏ ਮਾਧੋ ਜੈਸੇ ਮਧੁਪ ਮਖੀਰਾ” ਗੁਰੂ ਜੀ ਦਾ ਸ਼ਾਂਝੀਵਾਲਤਾ ਦਾ ਸ਼ੰਦੇਸ਼ ਤੇ ਸਿਧਾਂਤ ਖੇਰੂ ਖੇਰੂ ਹੁੰਦਾ ਜਾ ਰਿਹਾ ਹੈ।ਬੁਲਾਰਿਆਂ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਇੱਕ ਗੁਰੂ ਦੀ ਵਿਚਾਰਧਾਰਾ ਵਾਲੇ ਅਨੁਆਈਆਂ ਦੇ ਧਰਮ ਅਲੱਗ ਅਲੱਗ ਕਿਵੇਂ ਹੋ ਸਕਦੇ ਹਨ।ਉਨਾਂ ਚਿੰਤਾ ਜਾਹਿਰ ਕੀਤੀ ਕਿ ਜੇਕਰ ਆਦਿ ਵਾਸੀ ਮੂਲ਼ ਨਿਵਾਸੀ ਸਮਾਜ ਵਿੱਚ ਮੱਤਭੇਦਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਇੱਕ ਗੁਰੂ,ਇੱਕ ਬੇਗਮਪੁਰੇ ਦੀ ਵਿਚਾਰਧਾਰਾ ਵਾਲੇ ਅਨੁਆਈਆਂ ਵਿੱਚ ਭਰਾ ਮਾਰੂ ਜੰਗ ਵੀ ਹੋ ਸਕਦੀ ਹੈ।ਜੇਕਰ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਸਮਾਜ ਨੇ ਸਾਰਾ ਦੋਸ਼ ਸੰਤ ਸਮਾਜ ਸਿਰ ਮੜ ਦੇਣਾ ਹੈ।ਸਮੂਹ ਸੰਤ ਸਮਾਜ ਅੱਜ ਆਦਿ ਵਾਸੀ ਸਮਾਜ ਨੂੰ ਇੱਕ ਗੁਰੂ ਤੇ ਦੋ ਵਿਚਾਰਧਾਰਾਵਾਂ ਤੋਂ ਮੁਕਤ ਕਰਨ ਦੇ ਸਮਰੱਥ ਹੈ। ਸਾਰੇ ਸੰਤ ਸਮਾਜ ਅਤੇ ਬੁੱਧੀਜੀਵੀ ਵਿਦਵਾਨਾਂ ਨੂੰ ਇੱਕ ਮੰਚ ਤੇ ਇੱਕਠੇ ਕਰਕੇ ੨੦੨੧ ਦੀ ਜਨਗਣਤਾ ਲਈ ਇੱਕ ਸਾਂਝੀ ਰਾਏ ਬਣਾਈ ਜਾਵੇ ਅਤੇ ਕੌਮ ਨੂੰ ਇੱਕ ਧਰਮ ਦੇ ਝੰਡੇ ਹੇਠ ਇੱਕਤਰ ਕੀਤਾ ਜਾਵੇ ਤਾਂ ਕਿ ਗੁਰੂਆਂ ਦੀ ਵਿਸ਼ਵ ਵਿਆਪੀ ਵਿਚਾਰਧਾਰਾ,ਸ਼ਾਂਝੀਵਾਲਤਾ,ਸਮਾਨਤਾ ਅਤੇ ਸੁਤੰਤਰਤਾ ਭਰਪੂਰ ਬੇਗਮਪੁਰੇ ਦੀ ਸਥਾਪਨਾ ਕੀਤੀ ਜਾ ਸਕੇ।
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ- 3 ਦੀ ਮੌਤ
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ- 3 ਦੀ ਮੌਤ ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)-ਪਟਿਆਲਾ ਦੇ ਪਿੰਡ ਚਤਰ...