ਆਈਪੀਐਲ 2022 ਮੈਗਾ ਨਿਲਾਮੀ
ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ ਤੇ ਕੀਤੀ ਕਰੋੜਾਂ ਦੀ ਵਰਖਾ
ਸ਼੍ਰੇਅਸ ਅਈਅਰ ਬਣੇ ਪਹਿਲੇ 10 ਕਰੋੜੀ
ਚੰਡੀਗੜ੍ਹ,12 ਫਰਵਰੀ(ਵਿਸ਼ਵ ਵਾਰਤਾ)- ਆਈਪੀਐਲ 2022 ਲਈ ਖਿਡਾਰੀਆਂ ਦੀ ਨਿਲਾਮੀ ਚੱਲ ਰਹੀ ਹੈ। ਹੁਣ ਤੱਕ ਹੋਈ ਨਿਲਾਮੀ ਵਿੱਚ ਸ਼੍ਰੇਅਸ ਅਈਅਰ ਆਈਪੀਐਲ ਦੀ ਮੈਗਾ ਨਿਲਾਮੀ ਵਿੱਚ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 12.25 ਕਰੋੜ ‘ਚ ਖਰੀਦਿਆ ਹੈ। ਉਹ ਪਹਿਲਾਂ ਦਿੱਲੀ ਕੈਪੀਟਲਜ਼ ਦਾ ਹਿੱਸਾ ਸਨ ਅਤੇ ਇਸ ਤਰ੍ਹਾਂ ਸ਼੍ਰੇਅਸ ਇਸ ਨਿਲਾਮੀ ਦੇ ਪਹਿਲੇ 10 ਕਰੋੜੀ ਬਣ ਗਏ ਹਨ। ਨਿਲਾਮੀ ‘ਚ ਹੁਣ ਤੱਕ ਸਭ ਤੋਂ ਜ਼ਿਆਦਾ ਫਾਇਦਾ ਸਾਬਕਾ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਨੂੰ ਹੋਇਆ ਹੈ, ਜਿਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 7 ਕਰੋੜ ‘ਚ ਖਰੀਦਿਆ ਸੀ। ਉਨ੍ਹਾਂ ਦੇ ਮੁੱਲ ਵਿੱਚ 337% ਦਾ ਵਾਧਾ ਹੋਇਆ ਹੈ।
ਕਾਗਿਸੋ ਰਬਾਡਾ ਤੇ ਸਭ ਤੋਂ ਵੱਧ ਬੋਲੀ ਲੱਗੀ, ਜਿਸ ਨੂੰ ਪੰਜਾਬ ਕਿੰਗਜ਼ ਨੇ 9.25 ਕਰੋੜ ਵਿੱਚ ਖਰੀਦਿਆ। ਪਹਿਲਾਂ ਉਸ ਨੂੰ ਦਿੱਲੀ ਕੈਪੀਟਲਸ ਤੋਂ 4.20 ਕਰੋੜ ਰੁਪਏ ਮਿਲਦੇ ਸਨ। ਉਨ੍ਹਾਂ ਦੇ ਮੁੱਲ ਵਿੱਚ 120% ਦਾ ਵਾਧਾ ਹੋਇਆ ਹੈ।
ਆਈਪੀਐਲ 2021 ਵਿੱਚ ਅਸ਼ਵਿਨ ਦੀ ਤਨਖਾਹ 7 ਕਰੋੜ 60 ਲੱਖ ਸੀ। ਉਸ ਨੂੰ ਰਾਜਸਥਾਨ ਰਾਇਲਜ਼ ਨੇ 2022 ਦੀ ਮੇਗਾ ਨਿਲਾਮੀ ਵਿੱਚ 5 ਕਰੋੜ ਵਿੱਚ ਖਰੀਦਿਆ ਸੀ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ ਨੂੰ ਸਵਾ ਅੱਠ ਕਰੋੜ ਵਿੱਚ ਖਰੀਦ ਲਿਆ ਹੈ। ਧਵਨ ਦਿੱਲੀ ਵੱਲੋਂ ਘਰੇਲੂ ਕ੍ਰਿਕਟ ਖੇਡ ਚੁੱਕੇ ਹਨ ਅਤੇ ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਨਾਲ ਵੀ ਸਨ। ਪੰਜਾਬ ਨੂੰ ਮਯੰਕ ਅਗਰਵਾਲ ਦੇ ਨਾਲ ਉਪਨਰ ਸਾਥੀ ਦੀ ਲੋੜ ਸੀ। ਪੰਜਾਬ ਕਿੰਗਜ ਨੇ ਧਵਨ ਦੇ ਪੰਜਾਬੀ ਹੋਣ ਕਾਰਨ ਸਥਾਨਕ ਪ੍ਰਸ਼ੰਸ਼ਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਉੱਤੇ ਦਾਅ ਖੇਡਿਆ ਹੈ।