IPL-2024: ਸੀਜ਼ਨ 17ਵਾਂ
ਅੱਜ ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 3ਅਪ੍ਰੈਲ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 17 ਦੇ 16ਵੇਂ ਮੈਚ ਵਿੱਚ ਅੱਜ ਦਿੱਲੀ ਕੈਪੀਟਲਜ਼ (DC) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਹ ਮੈਚ ਵਿਸ਼ਾਖਾਪਟਨਮ ਦੇ ਡਾਕਟਰ ਵਾਈਐਸ ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।