ਕਸ਼ਮੀਰ ਦੇ ਕੁਲਗਾਮ ‘ਚ ਸ਼ਨੀਵਾਰ ਸਵੇਰ ਸੁਰੱਖਿਆਬਲਾਂ ਅਤੇ ਅੱਤਵਾਦੀਆਂ ‘ਚ ਹੋਈ ਮੁੱਠਭੇੜ ‘ਚ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆਬਲਾਂ ਨੇ ਲਸ਼ਕਰ ਦੇ ਅੱਤਵਾਦੀ ਇਸ਼ਰਾਫ ਪੱਡੇਰ ਨੂੰ ਮਾਰ ਗਿਰਾਇਆ ਹੈ। ਇਹ ਅੱਤਵਾਦੀ ਲੈਫਟੀਨੈਂਟ ਉਮਰ ਫਿਆਜ ਦੀ ਹੱਤਿਆ ਵਿੱਚ ਸ਼ਾਮਿਲ ਸੀ। ਉੱਥੇ ਹੀ ਇਸ ਐਨਕਾਉਂਟਰ ਦੇ ਬਾਅਦ ਸ਼ੋਪੀਆ ਅਤੇ ਕੁਲਗਾਮ ਵਿੱਚ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਗਈ ਹੈ।