ਪੰਜਾਬ ਪੁਲਿਸ ਨੇ ਵੱਡੀ ਦਹਿਸ਼ਤਗਰਦੀ ਸਾਜਿਸ਼ ਕੀਤੀ ਨਾਕਾਮ
ਆਈਐਸਆਈ ਦੇ ਮਾਡਿਊਲ ਦਾ ਕੀਤੀ ਪਰਦਾਫਾਸ਼
ਅੱਤਵਾਦੀਆਂ ਲੰਡਾ ਅਤੇ ਰਿੰਦਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਅੱਤਵਾਦੀ ਨੂੰ ਭਾਰੀ ਮਾਤਰਾ ਵਿੱਚ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਸੰਬੰਧਿਤ ਏਜੰਸੀ ਆਈਐਸਆਈ ਸਮਰਥਿਤ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਇੱਕ ਹੋਰ ਸਫਲਤਾ ਪ੍ਰਾਪਤ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤੋਂ ਡਰੱਗਜ਼-ਹਥਿਆਰ-ਆਈਈਡੀ ਦੀ ਤਸਕਰੀ ਵਿੱਚ ਸਰਗਰਮ ਅਤੇ ਕੈਨੇਡਾ ਅਧਾਰਤ ਲੰਡਾ ਅਤੇ ਪਾਕਿਸਤਾਨ ਅਧਾਰਤ ਰਿੰਦਾ ਦੁਆਰਾ ਸੰਚਾਲਿਤ ਮਾਡਿਊਲ ਨੂੰ ਵੱਡਾ ਝਟਕਾ ਦਿੱਤਾ ਹੈ। ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਕਿਲੋ ਹੈਰੋਇਨ, 2 ਏਕੇ-56, 25 ਕਾਰਤੂਸ, 1 ਪਿਸਤੌਲ, 6 ਕਾਰਤੂਸ, 1 ਟਿਫਿਨ ਬੰਬ (ਆਈਈਡੀ) ਅਤੇ ਇੱਕ ਕਾਰ ਨੂੰ ਜਬਤ ਕੀਤਾ ਹੈ।
During investigation 5 persons further figured. Recovery : 2Kg Heroin, 2 AK56, 25 cartridges, 1 Pistol, 6 cartridges,1 Tiffin Bomb(IED) & a Car
Major blow to ISI terror module & victory in effort to make #Punjab secure & safe as per vision of CM @BhagwantMann (2/2) pic.twitter.com/mTqO87TUN2
— DGP Punjab Police (@DGPPunjabPolice) October 4, 2022