ਹੁਸ਼ਿਆਰਪੁਰ 17ਜੂਨ ( ਤਰਸੇਮ ਦੀਵਾਨਾ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 532 ਸੈਪਲ ਲੈਣ ਤੇ ਜਿਲੇ ਵਿੱਚ ਹੁਣ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 7952 ਹੋ ਗਈ ਹੈ , ਤੇ 6383 ਨੈਗਟਿਵ ਅਤੇ 1403 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 24 ਸੈਪਲ ਇੰਵੈਲਡ ਹਨ , 5 ਦੀ ਮੌਤ ਤੇ , ਐਕਟਿਵ 9 ਕੇਸ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਉਹਨਾਂ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ 1 ਵਿਆਕਤੀ ਦੀ ਅਮ੍ਰਿਤਸਰ ਤੋ ਪਾਜੇਟਿਵ ਰਿਪੋਟ ਪ੍ਰਾਪਤ ਹੋਈ ਹੈ ਜਿਸ ਦਾ ਕੋਰੋਨਾ ਵਾਇਰਸ ਦਾ ਸੈਪਲ 6 ਜੂਨ ਨੂੰ ਲੈਣ ਤੇ 8 ਜੂਨ ਨੂੰ ਪਾਜੇਟਿਵ ਪਾਇਆ ਗਿਆ ਅਤੇ ਇਸ ਮਰੀਜ ਦੀ ਰਿਪੋਟ ਅੱਜ ਇਸ ਦਫਤਰ ਨੂੰ ਪ੍ਰਾਪਤ ਹੋਈ ਹੈ ਇਹ ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕਾ ਹੈ । ਇਹ ਮਰੀਜ ਜਿਲੇ ਨਾਲ ਸਬੰਧਿਤ ਸਿਹਤ ਕੇਜਰ ਬਲਾਕ ਪਾਲਦੀ ਦੇ ਅਧੀਨ ਸ਼ਮੀ ਕੁਮਾਰ 30 ਜੋ ਬੀ. ਐਸ. ਐਫ. ਦਾ ਕਰਮਚਾਰੀ ਹੈ ਇਸ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 146 ਹੋ ਗਈ ਹੈ ਅਤੇ ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...