ਆਪ ਛੱਡਣ ਤੋਂ ਬਾਅਦ ਹਰਪਾਲ ਚੀਮਾ ਦਾ ਵਿਧਾਇਕਾ ਰੂਬੀ ਤੇ ਸਿਆਸੀ ਤੰਜ
ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਦਿੱਤੀ ਆਪਣੇ ਖਿਲਾਫ ਚੋਣ ਲੜਨ ਦੀ ਖੁਲ੍ਹੀ ਚੁਣੌਤੀ
ਚੰਡੀਗੜ੍ਹ,10 ਨਵੰਬਰ(ਵਿਸ਼ਵ ਵਾਰਤਾ) – ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਰੁਪਿੰਦਰ ਰੂਬੀ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਉਹਨਾਂ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨੇ ਪਾਰਟੀ ਇਸ ਲਈ ਛੱਡ ਦਿੱਤੀ ਕਿਉਂਕਿ ਇਸ ਵਾਰ ਟਿਕਟ ਮਿਲਣ ਦੀ ਉਹਨਾਂ ਨੂੰ ਕੋਈ ਗੁੰਜਾਇਸ਼ ਨਹੀਂ ਸੀ। ਜਿਸ ਤੋਂ ਬਾਅਦ ਰੂਬੀ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਹਰਪਾਲ ਚੀਮਾ ਨੂੰ ਹੀ ਆਪਣੇ ਖਿਲਾਫ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ।
https://twitter.com/HarpalCheemaMLA/status/1458277545280163840?s=20
https://twitter.com/RubyAap/status/1458291093452177409?s=20