ਅੱਜ ਸ਼ੁਰੂ ਹੋਵੇਗਾ ਸੰਸਦ ਦਾ ਮੌਨਸੂਨ ਇਜਲਾਸ
ਕਿਸਾਨ ਅੰਦੋਲਨ ਅਤੇ ਮਹਿੰਗਾਈ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰੇਗੀ ਵਿਰੋਧੀ ਧਿਰ
ਨਵੇਂ ਬਿਲਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ
ਨਵੀਂ ਦਿੱਲੀ, 19ਜੁਲਾਈ(ਵਿਸ਼ਵ ਵਾਰਤਾ)- ਅੱਜ ਤੋਂ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ।ਜਿਸ ਵਿੱਚ ਸਰਕਾਰ ਦੋ ਵਿੱਤੀ ਸੰਕਲਪ ਪਾਸ ਕਰਵਾਉਣ ਦੇ ਨਾਲ-ਨਾਲ ਕੁੱਲ਼ 31 ਬਿਲ ਪਾਸ ਕਰਵਾਏਗੀ। ਜਿਹਨਾਂ ਵਿੱਚ ਅਧਿਕਾਰੀ ਸੁਧਾਰ ਬਿੱਲ 2021,ਜ਼ਰੂਰੀ ਰੱਖਿਆ ਸੇਵਾ ਬਿਲ ਆਦਿ ਮੁੱਖ ਹਨ। ਦੂਜੇ ਪਾਸੇ ਦਿਨੋ-ਦਿਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ, ਮਹਿੰਗਾਈ, ਕਿਸਾਨ ਅੰਦੋਲਨ ਅਤੇ ਕੋੋਰੋਨਾ ਮਹਾਂਮਾਰੀ ਦੇ ਦੌਰਾਨ ਪੈਦਾ ਹੋਏ ਸੰਕਟ ਦੇ ਮੁੱਦਿਆਂ ਤੇ ਵਿਰੋਧੀ ਧਿਰ ਸਰਕਾਰ ਨੂੰ ਘੇਰਦੀ ਨਜ਼ਰ ਆਵੇਗੀ।