ਮੌਤ ਤੋਂ ਬਾਅਦ ਵੀ ਆਪਣੇ ਗੀਤਾਂ ਰਾਹੀਂ ਗੂੰਜੇਗਾ ਸਿੱਧੂ ਮੂਸੇਵਾਲਾ
ਚੰਡੀਗੜ੍ਹ ,23 ਜੂਨ ( ਵਿਸ਼ਵ ਵਾਰਤਾ )-29 ਮਈ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੀ ਮੌਤ ਤੋਂ ਬਾਅਦ ਵੀ ਗੀਤਾਂ ਰਾਹੀਂ ਗੂੰਜਦੇ ਰਹਿਣਗੇ। ਉਹਨਾਂ ਦੀ ਟੀਮ ਵੱਲੋਂ ਬੀਤੇ ਦਿਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦਾ ਗੀਤ ਐਸਵਾਈਐਲ(SYL)ਅੱਜ(23ਜੂਨ) ਸ਼ਾਮ ਨੂੰ 6ਵਜੇ ਉਹਨਾਂ ਦੇ ਅਧਿਕਾਰਤ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ।