ਅੱਜ ਮੁੱਖ ਮੰਤਰੀ ਭਗਵੰਤ ਮਾਨ ਵਪਾਰੀਆਂ ਨਾਲ ਕਰਨਗੇ ਮੀਟਿੰਗ
ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਕਾਰੀ-ਕਾਰੋਬਾਰ ਮੀਟਿੰਗ ਲਈ ਪਠਾਨਕੋਟ ਪਹੁੰਚ ਰਹੇ ਹਨ। ਇਸ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮੁਕੇਰੀਆਂ ਤੋਂ ਕੀਤੀ ਸੀ। ਅੱਜ ਦੋ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੂਜਾ ਪ੍ਰੋਗਰਾਮ ਦੀਨਾਨਗਰ ਵਿੱਚ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਕੁਝ ਸਮੇਂ ਵਿੱਚ ਪਠਾਨਕੋਟ ਦੇ ਉਤਸਵ ਰਿਜ਼ੋਰਟ ਵਿੱਚ ਪਹੁੰਚਣਗੇ। ਦੂਜਾ ਪ੍ਰੋਗਰਾਮ ਆਨੰਦ ਪੈਲੇਸ ਦੀਨਾਨਗਰ ਵਿਖੇ ਹੋਵੇਗਾ। ਇਸ ਵਿੱਚ ਕਈ ਜ਼ਿਲ੍ਹਿਆਂ ਦੇ ਵਪਾਰੀ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ। ਇਸ ਸਬੰਧੀ ਸਰਕਾਰ ਵੱਲੋਂ ਸੱਦਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਮੁਕੇਰੀਆਂ ਵਿੱਚ ਹਾਲ ਹੀ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਵਪਾਰੀਆਂ ਦੇ ਮਸਲਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਮੌਕੇ ਸ਼ਹਿਰਾਂ ਦੇ ਸਨਅਤੀ ਪੁਆਇੰਟਾਂ ਤੋਂ ਇਲਾਵਾ ਮੰਡੀਆਂ ਅਤੇ ਐਸੋਸੀਏਸ਼ਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।