ਅੱਜ ਫਿਰ ਵਧ ਸਕਦੀ ਹੈ ਵਿਆਜ ਦਰ ! ਲੋਨ ਹੋ ਸਕਦੇ ਹਨ ਮਹਿੰਗੇ
ਚੰਡੀਗੜ੍ਹ,6ਅਪ੍ਰੈਲ(ਵਿਸ਼ਵ ਵਾਰਤਾ)-ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਮੀਟਿੰਗ ਅੱਜ ਯਾਨੀ 6 ਅਪ੍ਰੈਲ ਨੂੰ ਖ਼ਤਮ ਹੋਵੇਗੀ। ਮਾਹਿਰਾਂ ਮੁਤਾਬਕ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਰੈਪੋ ਦਰ ਵਿੱਚ 0.25% ਵਾਧੇ ਦਾ ਐਲਾਨ ਕਰ ਸਕਦੇ ਹਨ। ਫਿਲਹਾਲ ਰੈਪੋ ਰੇਟ 6.50% ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।