ਅੱਜ ਨਹੀਂ ਹੋਵੇਗੀ ਅਲਕਾ ਲਾਂਬਾ ਦੀ ਰੋਪੜ੍ਹ ਥਾਣੇ ‘ਚ ਪੇਸ਼ੀ
ਪੜ੍ਹੋ ਕੀ ਹੈ ਵਜ੍ਹਾ
ਚੰਡੀਗੜ੍ਹ,26 ਅਪ੍ਰੈਲ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਿਆਨਬਾਜ਼ੀ ਨੂੰ ਲੈ ਕੇ ਰੋਪੜ੍ਹ ਪੁਲਿਸ ਵੱਲੋਂ ਤਲਬ ਕੀਤੀ ਗਈ ਕਾਂਗਰਸ ਆਗੂ ਅਲਕਾ ਲਾਂਬਾ ਨੂੰ ਪਹਿਲਾਂ ਅੱਜ ਰੋਪੜ੍ਹ ਦੇ ਸਦਰ ਥਾਣੇ ਵਿੱਚ ਪੇਸ਼ ਹੋਣ ਦੇ ਹੁਕਮ ਹੋਏ ਸਨ। ਪਰ,ਅੱਜ ਅਲਕਾ ਲਾਂਬਾ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਪੁਲਿਸ ਵੱਲੋਂ ਤੈਅ ਸਮੇਂ ਤੇ ਪੰਜਾਬ ਪਹੁੰਚ ਗਏ ਹਨ ਪਰ ਅੱਜ ਉਹ ਪੇਸ਼ ਨਹੀਂ ਹੋਣਗੇ। ਉਹਨਾਂ ਨੇ ਨਾਲ ਹੀ ਦੱਸਿਆ ਹੈ ਕਿ ਪੁਲਿਸ ਨੇ ਉਹਨਾਂ ਨੂੰ ਹੁਣ ਇੱਕ ਨਵਾਂ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਅਨੁਸਾਰ ਉਹ ਕੱਲ੍ਹ ਸਵੇਰੇ 10 ਵਜੇ ਰੋਪੜ੍ਹ ਸਦਰ ਥਾਣੇ ਵਿੱਚ ਪੇਸ਼ ਹੋਣਗੇ।
. @PunjabPoliceInd ने WhatsApp पर यह नया नोटिस भेजा है,जिसके मुताबिक़ मुझे अब 26 नहीं बल्कि 27 अप्रैल को रूप नगर थाने, सुबह 10 बजे पेश होना है,
मैं पुलिस द्वारा तय समय और बताये गये स्थान पर आज पहुंच चुकी हूँ, मैं इस समय पंजाब में हूँ,
अब कल सुबह 10 बजे रूप नगर थाने पहुंच रही हूँ. pic.twitter.com/opeXqEfETV— Alka Lamba (@LambaAlka) April 26, 2022