ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਪਗੜੀ ਸੰਭਾਲ ਦਿਵਸ
ਨਵੀਂ ਦਿੱਲੀ,23 ਫਰਵਰੀ, (ਵਿਸ਼ਵ ਵਾਰਤਾ)- ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਾਰ ਵਿੱਚ ਕਿਸਾਨ ਇਕਜੁਟਤਾ ਨਾਲ ਵਿਰੋਧ ਪ੍ਰਦਰਸ਼ਨ ਅਤੇ ਮਹਾਪੰਚਾਇਤ ਕਰ ਰਹੇ ਹਨ। ਕੁਝ ਦਿਨ ਪਹਿਲਾਂ ਕੱਢੇ ਗਏ ਰੇਲ ਰੋਕੋ ਅੰਦੋਲਨ ਤੋਂ ਬਾਅਦ ਕਿਸਾਨਾਂ ਨੇ ਆਤਮ ਸਨਮਾਨ ਨੂੰ ਬਚਾਉਣ ਲਈ ਸਾਰੇ ਬਾਰਡਰਾਂ ਦੇ ਨਾਲ ਨਾਲ ਦੇਸ਼ ਭਰ ਵਿੱਚ 23 ਫਰਵਰੀ ਨੂੰ ਪਗੜੀ ਸੰਭਾਲ ਦਿਵਸ ਮਨਾ ਰਹੇ ਹਨ। ਇਸ ਵਿੱਚ ਮਹਿਲਾ ਅਤੇ ਪੁਰਸ਼ ਪ੍ਰਦਰਸ਼ਨਕਾਰੀ ਸਾਰੇ ਪੱਗਾਂ ਬੰਨ ਕੇ ਇਸ ਦਿਨ ਨੂੰ ਆਤਮ ਸਨਮਾਨ ਦੇ ਰੂਪ ਵਿਚ ਮਨਾ ਰਹੇ ਹਨ।ਕਿਸਾਨ ਸੰਯੁਕਤ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਅੱਜ 23 ਫਰਵਰੀ ਨੂੰ ਸਾਰੇ ਬਾਰਡਰਾਂ ਸਹਿਤ ਦੇਸ਼ ਭਰ ਵਿੱਚ ਪਗੜੀ ਸੰਭਾਲ ਦਿਵਸ ਕਿਸਾਨਾਂ ਦੇ ਆਤਮਸਨਮਾਨ ਵਿੱਚ ਮਨਾਇਆ ਜਾਵੇਗਾ।