ਇਤਿਹਾਸਕ ਕਿਸਾਨ ਅੰਦੋਲਨ
ਅੱਜ ਦਿੱਲੀ ਪੁਲਿਸ ਕਰੇਗੀ ਅੰਦੋਲਨਕਾਰੀ ਕਿਸਾਨਾਂ ਨਾਲ ਮੀਟਿੰਗ
22 ਜੁਲਾਈ ਨੂੰ ਕਿਸਾਨਾਂ ਨੇ ਸੰਸਦ ਘਿਰਾਓ ਦਾ ਕੀਤਾ ਹੈ ਐਲਾਨ
ਨਵੀਂ ਦਿੱਲੀ, 18ਜੁਲਾਈ(ਵਿਸ਼ਵ ਵਾਰਤਾ)- ਦਿੱਲੀ ਪੁਲਿਸ ਦੀ ਇਕ ਟੀਮ ਅੱਜ ਕਿਸਾਨਾਂ ਨਾਲ ਮੀਟਿੰਗ ਕਰਕੇ ਸੰਸਦ ਘਿਰਾਓ ਨੂੰ ਟਾਲਣ ਕੋਸ਼ਿਸ਼ ਕਰੇਗੀ। ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਿਸਾਨਾਂ ਨੇ 22 ਜੁਲਾਈ ਨੂੰ ਸੰਸਦ ਘਿਰਾਓ ਦਾ ਐਲਾਨ ਕੀਤਾ ਹੈ। ਦਰਅਸਲ, ਦਿੱਲੀ ਪੁਲਿਸ ਚਾਹੁੰਦੀ ਹੈ ਕਿ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਬਜਾਏ, ਕਿਸਾਨਾਂ ਨੂੰ ਆਪਣਾ ਵਿਰੋਧ ਹੋਰ ਕਿਤੇ ਰੱਖਣਾ ਚਾਹੀਦਾ ਹੈ।
ਇਸ ਦੇ ਲਈ ਕਿਸਾਨਾਂ ਨੂੰ ਮਨਾਉਣ ਲਈ ਯਤਨ ਕੀਤੇ ਜਾਣਗੇ। ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਫਿਲਹਾਲ ਇਸ ਦੇ ਸਟੈਂਡ ਨਾਲ ਖੜ੍ਹੀ ਹੈ। ਦੇਸ਼ ਭਰ ਦੇ 22 ਰਾਜਾਂ ਦੇ 200 ਕਿਸਾਨ 22 ਮਾਰਚ ਤੋਂ 13 ਅਗਸਤ ਤੱਕ ਰੋਜ਼ਾਨਾ ਮਾਰਚ ਕਰਨਗੇ ਅਤੇ ਸੰਸਦ ਦਾ ਘਿਰਾਓ ਕਰਨਗੇ। ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਰੇ ਦੇਸ਼ ਤੋਂ ਇਸ ਦਾ ਸਮਰਥਨ ਮਿਲ ਰਿਹਾ ਹੈ।