ਅੱਜ ਦਾ ਮੌਸਮ
ਉਤਰ ਭਾਰਤ ਵਿੱਚ ਮੀਂਹ ਦੇ ਆਸਾਰ
ਦਿੱਲੀ, 23 ਮਾਰਚ(ਵਿਸ਼ਵ ਵਾਰਤਾ)- ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਬਦਲ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ। ਆਈਐਮਡੀ ਦੇ ਅਨੁਸਾਰ ਅਗਲੇ ਦੋ ਘੰਟੇ ਵਿੱਚ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਇਹਨਾਂ ਸ਼ਹਿਰਾਂ ਵਿੱਚ ਕੈਥਲ, ਕਰਨਾਲ,ਨਰਵਾਨਾ, ਰਾਜੌਂਦ,ਅਸੌਂਦ, ਜੀਂਦ, ਪਾਨੀਪਤ, ਬਾਗਪਤ, ਦੌਰਾਲਾ, ਮੇਰਠ, ਦਿੱਲੀ, ਗਾਜ਼ਿਆਬਾਦ, ਮੋਦੀਨਗਰ, ਭਰਤਪੁਰ, ਗੋਹਾਨਾ, ਰੋਹਤਕ,ਭਵਾਨੀ, ਸੋਨੀਪਤ, ਮਹਮ, ਕੁਰੂਕਸ਼ੇਤਰ, ਮਥੁਰਾ, ਆਗਰਾ, ਫਰੀਦਾਬਾਦ ਸਮੇਤ ਕਈ ਹੋਰ ਸ਼ਹਿਰ ਸ਼ਾਮਿਲ ਹਨ।