ਅੱਜ ਤੋਂ ਹੋਣਗੀਆਂ ਸ਼ੁਰੂ ‘ਖੇਲੋ ਹਰਿਆਣਾ’ ਖੇਡਾਂ
ਚੰਡੀਗੜ੍ਹ,16 ਦਸੰਬਰ(ਵਿਸ਼ਵ ਵਾਰਤਾ)-ਹਰਿਆਣਾ ਸੂਬੇ ‘ਚ ਅੱਜ ਤੋਂ ‘ਖੇਲੋ ਹਰਿਆਣਾ’ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਮੁਕਾਬਲਾ ਅਗਲੀਆਂ ਖੇਲੋ ਇੰਡੀਆ ਯੂਥ ਖੇਡਾਂ ਤੋਂ ਪਹਿਲਾਂ ਸੂਬੇ ਵਿੱਚ ਖਿਡਾਰੀਆਂ ਨੂੰ ਤਿਆਰ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ਤਿੰਨ ਰੋਜ਼ਾ ਮੁਕਾਬਲੇ ਵਿੱਚ ਸੂਬੇ ਭਰ ਵਿੱਚੋਂ 11718 ਖਿਡਾਰੀ ਭਾਗ ਲੈਣਗੇ। ਸਰਕਾਰ ਨੇ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ 400 ਰੁਪਏ ਪ੍ਰਤੀ ਦਿਨ ਦੀ ਖੁਰਾਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਖਿਡਾਰੀਆਂ ਦਾ ਆਉਣਾ-ਜਾਣਾ ਮੁਫਤ ਹੋਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਖੇਲੋ ਹਰਿਆਣਾ ਵਿੱਚ ਉਹ ਸਾਰੀਆਂ ਖੇਡਾਂ ਸ਼ਾਮਲ ਹਨ ਜੋ ਖੇਲੋ ਇੰਡੀਆ ਵਿੱਚ ਸ਼ਾਮਲ ਹਨ। ਇਨ੍ਹਾਂ ਖੇਡਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਭਾਗ ਲੈ ਸਕਣਗੇ। ਖੇਡ ਨਿਰਦੇਸ਼ਕ ਨੇ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਖਿਡਾਰੀ ਨੂੰ ਸਰਕਾਰ ਵੱਲੋਂ ਟਰੈਕ ਸੂਟ ਵੀ ਦਿੱਤਾ ਜਾਵੇਗਾ ਅਤੇ ਜੇਤੂ ਖਿਡਾਰੀਆਂ ਨੂੰ ਵੱਖਰੇ ਇਨਾਮ ਦਿੱਤੇ ਜਾਣਗੇ।