ਅੱਜ ਤੋਂ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਮੋਦੀ ਨੇ ਬਜਟ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਕੀਤਾ ਸੰਬੋਧਨ
ਵਿਰੋਧੀ ਪਾਰਟੀਆਂ ਵੱਲੋਂ ਪੈਗਾਸਸ ਅਤੇ ਕਿਸਾਨੀ ਮੁੱਦਿਆ ਨੂੰ ਲੈ ਕੇ ਫਿਰ ਤੋਂ ਹੰਗਾਮਾ ਕੀਤੇ ਜਾਣ ਦੀ ਸੰਭਾਵਨਾ
ਚੰਡੀਗੜ੍ਹ,31 ਜਨਵਰੀ(ਵਿਸ਼ਵ ਵਾਰਤਾ)- ਸੰਸਦ ਦੇ ਕੇਂਦਰੀ ਬਜਟ ਸੈਸ਼ਨ ਦੀ ਅੱਜ ਸ਼ੁਰੂਆਤ ਹੋ ਜਾਵੇਗੀ। ਬਜਟ ਸੈਸ਼ਨ 11 ਫਰਵਰੀ ਤੱਕ ਚੱਲੇਗਾ। ਇਸ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਕਿਸਾਨੀ ਮੁੱਦਿਆਂ ਅਤੇ ਪੈਗਾਸਸ ਨੂੰ ਲੈ ਕੇ ਘੇਰੇ ਜਾਣ ਦੀ ਸੰਭਵਨਾ ਹੈ। ਦੱਸ ਦਈਏ ਕਿ ਪਿਛਲਾ ਸੈਸ਼ਨ ਵੀ ਇਹਨਾਂ ਮੁੱਦਿਆਂ ਦੀ ਭੇਟ ਚੜ੍ਹ ਗਿਆ ਸੀ। ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਦੇਸ਼ ਵਿੱਚ ਚੋਣਾਂ ਦਾ ਸਮਾਂ ਹੈ,ਚੋਣਾਂ ਸੰਸਦ ਸੈਸ਼ਨ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸੰਸਦ ਮੈਂਬਰਾਂ ਲਈ ਸ਼ੁੱਭ ਕਾਮਨਾਵਾਂ ਵਿਅਕਤ ਕੀਤੀਆਂ ।