ਅੱਜ ਖੁੱਲ੍ਹਣਗੇ ਹਿਮਾਚਲ ਦੇ ਸਕੂਲ, ਵਾਪਸ ਪਰਤੇਗੀ ਸਕੂਲਾਂ ਦੀ ਰੌਣਕ
ਤੀਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਸਕੂਲਾਂ ਵਿੱਚ ਲੱਗਣਗੀਆਂ ਰੈਗੂਲਰ ਕਲਾਸਾਂ
ਚੰਡੀਗੜ੍ਹ, 10ਨਵੰਬਰ(ਵਿਸ਼ਵ ਵਾਰਤਾ)-ਹਿਮਾਚਲ ਦੀ ਜੈ ਰਾਮ ਠਾਕੁਰ ਸਰਕਾਰ ਨੇ ਅੱਜ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਤੋਂ ਸਕੂਲਾਂ ਵਿੱਚ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਲੱਗਣਗੀਆਂ।
ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ, ਕਲਾਸਾਂ ਬਦਲਵੇਂ ਦਿਨਾਂ ਜਾਂ ਸਵੇਰ-ਸ਼ਾਮ ਦੇ ਸੈਸ਼ਨ ਵਿੱਚ ਲਗਾਈਆਂ ਜਾਣਗੀਆਂ।