ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਨਵਜੋਤ ਸਿੱਧੂ ਦਾ ਡਾਈਟ ਪਲਾਨ
ਬੀਤੇ ਕੱਲ੍ਹ ਭਾਰੀ ਸੁਰੱਖਿਆ ਵਿਚਕਾਰ ਸਿੱਧੂ ਨੂੰ ਚੈੱਕਅਪ ਲਈ ਲਿਆਂਦਾ ਗਿਆ ਸੀ ਰਾਜਿੰਦਰਾ ਹਸਪਤਾਲ
ਚੰਡੀਗੜ੍ਹ,24 ਮਈ(ਵਿਸ਼ਵ ਵਾਰਤਾ)-34 ਸਾਲ ਪੁਰਾਣੇ ਰੋਡ ਰੇਜ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਪਟਿਆਲਾ ਦੀ ਜੇਲ੍ਹ ਵਿੱਚ ਕੈਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਡਾਈਟ ਪਲਾਨ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।ਦੱਸ ਦਈਏ ਕਿ ਉਹਨਾਂ ਦਾ ਬੀਤੇ ਕੱਲ੍ਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਚੈੱਕਅਪ ਕਰਵਾਇਆ ਗਿਆ ਸੀ। ਜਿਸ ਵਿੱਚ ਉਹਨਾਂ ਨੂੰ ਫੈਟੀ ਲੀਵਰ ਦੀ ਸਮੱਸਿਆ ਹੋਣ ਦਾ ਖੁਲਾਸਾ ਹੋਇਆ ਹੈ। ਜਿਸ ਤੋਂ ਬਾਅਦ ਡਾਕਟਰਾਂ ਦੇ ਬੋਰਡ ਨੇ ਉਨ੍ਹਾਂ ਲਈ ਘੱਟ ਚਰਬੀ ਵਾਲੀ ਉੱਚ ਫਾਈਬਰ ਵਾਲੀ ਖੁਰਾਕ ਦੀ ਸਿਫਾਰਸ਼ ਕੀਤੀ ਹੈ। ਸਿੱਧੂ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲਿਆਂਦਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਪੁਰਾਣੇ ਮੈਡੀਕਲ ਰਿਕਾਰਡ ਦੀ ਵੀ ਜਾਂਚ ਕੀਤੀ ਗਈ।ਸਿੱਧੂ ਲਈ ਸਬਜ਼ੀਆਂ ਦਾ ਸੂਪ, ਖੀਰਾ, ਚੁਕੰਦਰ ਅਤੇ ਜੂਸ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਣਕ ਦੀ ਥਾਂ ਬਾਜਰੇ ਦੀ ਰੋਟੀ ਵੀ ਦਿੱਤੀ ਜਾ ਸਕਦੀ ਹੈ। ਸਿੱਧੂ ਦੀ ਖੁਰਾਕ ਤੋਂ ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ।