ਅੰਮ੍ਰਿਤਾ ਸ਼ੇਰਗਿੱਲ ਦੀ ਪੇਟਿੰਗ ‘ਇੰਨ ਦ ਲੇਡੀਜ਼ ਐਨਕਲੋਜਰ’ ਨੇ ਬਣਾਇਆ ਵਿਸ਼ਵ ਰਿਕਾਰਡ
37.8ਕਰੋੜ ਰੁਪਏ ਵਿੱਚ ਹੋਈ ਨਿਲਾਮ
ਚੰਡੀਗੜ੍ਹ, 14ਜੁਲਾਈ(ਵਿਸ਼ਵ ਵਾਰਤਾ) ਅੰਮ੍ਰਿਤਾ ਸ਼ੇਰਗਿੱਲ (1913-1941) ਇਕ ਹੰਗੇਰੀਅਨ-ਭਾਰਤੀ ਚਿੱਤਰਕਾਰ ਸੀ ਅਤੇ ਉਨ੍ਹਾਂ 20ਵੀਂ ਸ਼ਤਾਬਦੀ ਦੀ ਸ਼ੁਰੂਆਤ ਦੀ ਸਭ ਤੋਂ ਮਹਾਨ ਅਵੰਤ ਗਾਰਡ ਮਹਿਲਾ ਕਲਾਕਾਰਾਂ ਵਿੱਚ ਜਾਣਿਆ ਜਾਂਦਾ ਹੈ। ਨਵੀਂ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਫ ਮਾਰਡਨ ਆਰਟ ਵਿੱਚ ਉਨ੍ਹਾਂ ਦੀ ਕਲਾ ਦੇ ਕੰਮ ਦਾ ਇਕ ਵੱਡਾ ਸੰਗ੍ਰਹ ਵੀ ਹੈ।
ਦੱਸ ਦੱਈਏ ਕਿ ਹੁਣ ਅੰਮ੍ਰਿਤਾ ਸ਼ੇਰਗਿੱਲ ਦੀ 1938 ਦੀ ਪੇਟਿੰਗ ‘ਇੰਨ ਦ ਲੇਡੀਜ਼ ਐਨਕਲੋਜਰ’ ਮੁੰਬਈ ਸਥਿਤ ਨੀਲਾਮੀ ਘਰ ਸੈਫ੍ਰੋਨਾਰਟ ਵੱਲੋਂ ਮੰਗਲਵਾਰ ਨੂੰ ਨਿਲਾਮੀ ਵਿੱਚ 37.8 ਕਰੋੜ ਰੁਪਏ (5.14 ਮਿਲੀਅਨ ਅਮਰੀਕੀ ਡਾਲਰ) ਵਿੱਚ ਵਿਕੀ ਹੈ। ਇਸ ਪੇਟਿੰਗ ਨੇ ਨਿਲਾਮੀ ਵਿੱਚ ਕਲਾਕਾਰ ਵੱਲੋਂ ਹਾਸਲ ਕੀਤੇ ਗਏ ਸਭ ਤੋਂ ਵੱਧ ਮੁੱਲ ਦਾ ਵਿਸ਼ਵ ਰਿਕਾਰਡ ਬਣਾਇਆ ਹੈ।
ਨੀਲਾਮੀ ਘਰ ਨੇ ਇਕ ਬਿਆਨ ਵਿੱਚ ਕਿਹਾ, ਇਹ ਵੀ.ਐਸ.ਗਾਏਤੋੜੇ ਦੀ ਸ਼ੀਰਸ਼ਕਹੀਨ, 1961 ਦੇ ਬਾਅਦ ਵਿਸ਼ਵ ਪੱਧਰ ਉਤੇ ਵਿੱਕਣ ਵਾਲੀ ਭਾਰਤੀ ਕਲਾ ਦਾ ਦੂਜਾ ਸਭ ਤੋਂ ਮਹਿੰਗਾ ਕੰਮ ਹੈ। ਜੋ ਇਸ ਸਾਲ ਮਾਰਚ ਵਿੱਚ 39.98 ਕਰੋੜ ਰੁਪਏ ਵਿੱਚ ਵਿਕਿਆ ਸੀ।