ਅੰਮ੍ਰਿਤਾ ਵੜਿੰਗ ਨੇ ਦਿੱਤਾ ਪੰਜੇ ਤੇ ਬਿਆਨ – ਐਸ ਜੀ ਪੀ ਸੀ ਆਗੂ ਨੇ ਕਿਹਾ ਮੰਗੇ ਮੁਆਫੀ, ਚੋਣ ਕਮੀਸ਼ਨ ਕਰੇ ਕਾਰਵਾਈ
ਬਠਿੰਡਾ, 29 ਅਪਰੈਲ (ਵਿਸ਼ਵ ਵਾਰਤਾ):- ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਬੀਤੇ ਕੱਲ ਅਮ੍ਰਿਤਾ ਵੜਿੰਗ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟ ਮੰਗਣ ਪੁੱਜੇ ਉਥ ਹੀ ਆਪਣੀ ਸਪੀਚ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਤੀ ਗਈ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਅਤੇ ਆਪਣਾ ਵਿਕਾਸ ਚਾਹੁੰਦੇ ਹੋ ਤਾਂ ਗੁਰੂ ਸਾਹਿਬਾਨਾਂ ਦੇ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਨੂੰ ਕਾਮਯਾਬ ਕਰੋ।
ਹੁਣ ਇਸ ਬਿਆਨ ਨੇ ਐਸ ਜੀ ਪੀ ਸੀ ਨੇ ਵੀ ਗੌਰ ਕੀਤਾ ਹੈ। ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅੰਮ੍ਰਿਤਾ ਵੜਿੰਗ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕਿਓਂਕਿ ਅਮ੍ਰਿਤਾ ਵੜਿੰਗ ਵੱਲੋ ਦਿੱਤੇ ਬਿਆਨ ਤੇ ਸਿੱਖ ਭਾਵਨਾਵਾ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਇਲੈਕਸ਼ਨ ਕਮੀਸ਼ਨ ਵੀ ਸਖ਼ਤ ਕਾਰਵਾਈ ਕਰੇ.