ਅੰਮ੍ਰਿਤਸਰ ਵਿੱਚ ਵਾਲੀਬਾਲ ਮੁਕਾਬਲੇ ਤੋਂ ਬਾਅਦ ਜਸ਼ਨ ਹੋਇਆ ਮਾਤਮ ਵਿੱਚ ਤਬਦੀਲ
ਪੜ੍ਹੋ,ਪੂਰੀ ਖਬਰ
ਚੰਡੀਗੜ੍ਹ,18 ਅਪ੍ਰੈਲ(ਵਿਸ਼ਵ ਵਾਰਤਾ)- ਅੰਮ੍ਰਿਤਸਰ ਦੇ ਪਿੰਡ ਅਜਨਾਲਾ ‘ਚ ਵਾਲੀਬਾਲ ਮੁਕਾਬਲੇ ਦੌਰਾਨ ਹੋਏ ਧਮਾਕੇ ‘ਚ ਇਕ ਦੀ ਮੌਤ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਧਮਾਕਾ ਮੁਕਾਬਲੇ ਤੋਂ ਬਾਅਦ ਜਸ਼ਨ ਮਨਾ ਰਹੇ ਨੋਜਵਾਨਾਂ ਵੱਲੋਂ ਪੋਟਾਸ਼ ਦੀ ਵਰਤੋਂ ਵਿੱਚ ਕੁਤਾਹੀ ਕਾਰਨ ਹੋਇਆ ਹੈ। ਮਰਨ ਵਾਲੇ ਨੌਜਵਾਨ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।