ਅੰਮ੍ਰਿਤਸਰ ਪੂਰਬੀ ‘ਚ ਆਪ ਉਮੀਦਵਾਰ ਚੱਲ ਰਹੀ ਹੈ ਅੱਗੇ
ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਵਿਚਕਾਰ ਦੂਜੇ ਨੰਬਰ ਲਈ ਲੜਾਈ ਜਾਰੀ
ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ ਦੀ ਸਭ ਤੋਂ ਹੌਟ ਸੀਟ ਕਹੀ ਜਾ ਰਹੀ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਲੀਡ ਤੇ ਚੱਲ ਰਹੀ ਹੈ । ਉੱਥ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਕ੍ਰਮਵਾਰ ਵਾਰੋ ਵਾਰੀ ਦੂਜੇ ਤੇ ਤੀਜੇ ਨੰਬਰ ਤੇ ਚੱਲ ਰਹੇ ਹਨ।ਖਬਰ ਲਿਖੇ ਜਾਣ ਤੱਕ ਜੀਵਨਜੋਤ ਕੌਰ ਨੂੰ 9086 ਨਵਜੋਤ ਸਿੱਧੂ ਨੂੰ 7521 ਤੇ ਬਿਕਰਮ ਮਜੀਠੀਆ ਨੂੰ 6832 ਵੋਟਾਂ ਹਨ।