ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਅਤੇ ਸਾਬਕਾ ਭਾਰਤੀ ਡਿਪਲੋਮੈਟ ਤਰਨਜੀਤ ਸੰਧੂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਸੰਧੂ ਆਪਣੇ ਸਮਰਥਕਾਂ ਸਮੇਤ 17 ਨੰਬਰ ਬੂਥ ‘ਤੇ ਵੋਟ ਪਾਉਣ ਪਹੁੰਚੇ। ਇਸ ਮੌਕੇ ਉਹ ਹਲਕੇ ਮਾਹੌਲ ‘ਚ ਪੋਲਿੰਗ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਅਤੇ ਮੁਸਕੁਰਾਉਂਦੇ ਹੋਏ ਨਜਰ ਆਏ। ਸੰਧੂ ਨੇ ਲੰਮੇ ਸਮੇ ਤੱਕ ਭਾਰਤੀ ਡਿਪਲੋਮੈਟ ਵੱਜੋਂ ਸੇਵਾਵਾਂ ਦਿੱਤੀਆਂ ਹਨ ਤੇ ਹੁਣ ਉਹ ਸਿਆਸੀ ਪਿੜ ‘ਚ ਆਪਣੀ ਕਿਸਮਤ ਅਜਮਾ ਰਹੇ ਹਨ।