ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਜਿੱਤ ਦੇ ਬੇਹੱਦ ਕਰੀਬ, ਸਮਰਥਕਾਂ ‘ਚ ਖੁਸ਼ੀ ਦਾ ਮਹੌਲ
ਅੰਮ੍ਰਿਤਸਰ, 4 ਜੂਨ (ਵਿਸ਼ਵ ਵਾਰਤਾ):- ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਜਿੱਤ ਦੇ ਬੇਹੱਦ ਕਰੀਬ ਹਨ। ਔਜਲਾ ਆਪਣੇ ਵਿਰੋਧੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਤੋਂ ਕਰੀਬ 37000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਅੰਮ੍ਰਿਤਸਰ ਸੀਟ ‘ਤੇ ਗਿਣਤੀ ਦੀ ਸ਼ੁਰੂਆਤ ‘ਚ ਬੀਜੇਪੀ ਦੇ ਉਮੀਦਵਾਰ ਨੇ ਵਾਧਾ ਦਰਜ ਕਰਵਾਇਆ ਸੀ ਪਰ ਸਾਰੀਆਂ ਨੂੰ ਪਛਾੜਦੇ ਹੋਏ ਔਜਲਾ ਜਿੱਤ ਵੱਲ ਅੱਗੇ ਵੱਧ ਰਹੇ ਹਨ।