ਅੰਮ੍ਰਿਤਪਾਲ ਸਿੰਘ ਦੇ ਸਾਥੀ ਵੀ ਲੜ ਸਕਦੇ ਨੇ ਜਿਮਨੀ ਚੋਣਾਂ, ਜਾਣੋ ਕੌਣ ਕਿਥੋਂ ਲੜੇਗਾ ਚੋਣ !
ਤਰਨਤਾਰਨ, 26 ਜੂਨ(ਵਿਸ਼ਵ ਵਾਰਤਾ): ਖਡੂਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਭਾਈ ਅਮ੍ਰਿਤਪਾਲ ਸਿੰਘ ਨਾਲ NSA ਦੇ ਤਹਿਤ ਜੇਲ੍ਹ ‘ਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਉਰਫ਼ ਭਗਵੰਤ ਸਿੰਘ ਗਿੱਦੜਬਾਹਾ ਤੋਂ ਜਿਮਨੀ ਚੋਣ ਲਾਡ ਸਕਦੇ ਹਨ . ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਵਲੋਂ ਸੋਸ਼ਲ ਮੀਡਿਆ ‘ਤੇ ਇਕ ਵੀਡੀਓ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ . ਇਸ ਵੀਡੀਓ ਵਿਚ ਬਾਜੇਕੇ ਦੇ ਪੁੱਤਰ ਨੇ ਕਿਹਾ ਹੈ ਕਿ, ” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਡੂਰ ਸਾਹਿਬ ਤੋਂ ਪਹਿਲਾਂ ਭਾਈ ਅਮ੍ਰਿਤਪਾਲ ਸਿੰਘ ਜੀ ਖੜੇ ਸੀ। ਸਾਰੀਆਂ ਦਾ ਧੰਨਵਾਦ ਉਨ੍ਹਾਂ ਨੂੰ ਵੱਡੀ ਲੀਡ ‘ਤੇ ਜਿਤਾਉਣ ਲਈ। ਮਾਝੇ ਮਾਲਵੇ ਤੇ ਦੁਆਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ। ਹੁਣ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਸਿੰਘ ਮੇਰੇ ਪਿਤਾ ਜੀ ਉਹ ਗਿੱਦੜਬਾਹਾ ਤੋਂ ਖੜਨਗੇ ਵੋਟਾਂ ‘ਚ। ਤੁਸੀਂ ਉਨ੍ਹਾਂ ਨੂੰ ਵੱਡੀ ਲੀਡ ‘ਤੇ ਜਿਤਾਉਣਾ ਹੈ ਵੋਟਾਂ ਵਿਚ। ਜੇ ਸਾਰਿਆਂ ਦਾ ਪਿਆਰ ਰਿਹਾ ਵੋਟਾਂ ‘ਚ ਜਰੂਰ ਖੜਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ।” ਹਾਲਾਂਕਿ ਇਹ ਐਲਾਨ ਸਿਰਫ ਬਾਜੇਕੇ ਦੇ ਪੁੱਤਰ ਵੱਲੋ ਸੋਸ਼ਲ ਮੀਡੀਆ ‘ਤੇ ਦਿੱਤਾ ਗਿਆ ਹੈ। ਇਸਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੀ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਹਨ। ਕੁਝ ਲੋਕ ਬਾਜੇਕੇ ਨੂੰ ਖੁੱਲ ਕੇ ਸਮਰਥਨ ਦੇਣ ਦੀ ਗੱਲ ਆਖ ਰਹੇ ਹਨ ਅਤੇ ਕੁਝ ਵਲੋਂ ਅਜੀਬ ਕਮੈਂਟ ਕੀਤੇ ਜਾ ਰਹੇ ਹਨ। ਬਾਜੇਕੇ ਦੇ ਪਿਤਾ ਜਾ ਕਿਸੇ ਹੋਰ ਬਾਲਗ ਪਰਿਵਾਰਕ ਮੈਂਬਰ ਵੱਲੋ ਇਸ ਖ਼ਬਰ ‘ਤੇ ਕਦੋ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਹ ਦੇਖਣਾ ਹੋਵੇਗਾ।
ਡੇਰਾ ਬਾਬਾ ਨਾਨਕ ਤੋਂ ਕਿਸਦੇ ਚਰਚੇ
ਪੰਜਾਬ ਦੇ ਮਾਝਾ ਖੇਤਰ ‘ਚ ਭਾਈ ਅਮ੍ਰਿਤਪਾਲ ਦੀ ਜਿੱਤ ਤੋਂ ਬਾਅਦ ਵੱਧ ਪੰਥਕ ਵੋਟਾਂ ਵਾਲੇ ਹਲਕਿਆਂ ‘ਚ ਪੰਥਕ ਅਧਾਰ ਵਾਲੇ ਉਮੀਦਵਾਰ ਮੈਦਾਨ ‘ਚ ਉੱਤਰ ਸਕਦੇ ਹਨ। ਸੁਖਜਿੰਦਰ ਸਿੰਘ ਰੰਧਾਵਾ ਦੇ MP ਬਣਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੀ ਸੀਟ ਵੀ ਖਾਲੀ ਹੋਈ ਹੈ। ਅਜਿਹੇ ‘ਚ ਭਾਈ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਮੈਦਾਨ ‘ਚ ਉਤਾਰੇ ਜਾਣ ਦੀਆਂ ਚਰਚਾਵਾਂ ਚਲ ਰਹੀਆਂ ਹਨ। ਹਾਲਾਂਕਿ ਚੋਣ ਕਮਿਸ਼ਨ ਕੋਲ ਸੀਟ ਖਾਲੀ ਹੋਣ ਤੋਂ ਬਾਅਦ ਚੋਣਾਂ ਕਰਵਾਉਣ ਲਈ 6 ਮਹੀਨੇ ਦਾ ਵਕਤ ਹੁੰਦਾ ਹੈ ਅਜਿਹੇ ‘ਚ ਵੋਟਾਂ ਤੱਕ ਪੰਜਾਬ ਦਾ ਸਿਆਸੀ ਮਹੌਲ ਕਿਸ ਪਾਸੇ ਜਾਂਦਾ ਹੈ ਇਹ ਦੇਖਣਾ ਹੋਵੇਗਾ।