ਅੰਬਾਲਾ ਲੋਕ ਸਭਾ ਹਲਕੇ ਦੇ ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਹਲਕਿਆਂ ਦੇ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ
ਪੰਚਕੂਲਾ, 4 ਜੂਨ (ਵਿਸ਼ਵ ਵਾਰਤਾ) ਅੰਬਾਲਾ ਲੋਕ ਸਭਾ ਹਲਕੇ ਦੇ ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਹਲਕਿਆਂ ਦੇ ਗਿਣਤੀ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਗਿਣਤੀ ਕੇਂਦਰਾਂ ‘ਚ ਸਖ਼ਤ ਸੁਰੱਖਿਆ ਵਿਚਕਾਰ ਚੱਲ ਰਹੀ ਹੈ। ਵਾਲਿਟ ਪੇਪਰਾਂ ਦੀ ਗਿਣਤੀ 8:00 ਤੋਂ 8:30 ਤੱਕ ਹੋਈ ਅਤੇ ਇਸ ਤੋਂ ਬਾਅਦ ਏ.ਵੀ.ਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋ ਗਈ। ਗਿਣਤੀ ਕੇਂਦਰਾਂ ਦੇ ਬਾਹਰ ਸੀਆਰਪੀਐਫ ਅਤੇ ਹਰਿਆਣਾ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਅੰਬਾਲਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਅਤੇ ਕਾਂਗਰਸ ਦੇ ਉਮੀਦਵਾਰ ਵਰੁਣ ਚੌਧਰੀ ਵਿਚਕਾਰ ਸਖ਼ਤ ਮੁਕਾਬਲਾ ਹੈ। ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਲਈ 14-14 ਗੇੜ ਤੈਅ ਕੀਤੇ ਗਏ ਹਨ। ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਡੇਢ ਤੋਂ ਦੋ ਵਜੇ ਤੱਕ ਖਤਮ ਹੋ ਸਕਦੀ ਹੈ।