ਅੰਬਾਲਾ ਨੈਸ਼ਨਲ ਹਾਈਵੇ ਤੇ ਭਿਆਨਕ ਹਾਦਸਾ
2 ਪੁਲਿਸ ਕਰਮਚਾਰੀਆਂ ਸਮੇਤ ਚਾਰ ਦੀ ਮੌਤ
ਚੰਡੀਗੜ੍ਹ,14 ਅਗਸਤ(ਵਿਸ਼ਵ ਵਾਰਤਾ) ਅੰਬਾਲਾ ਨੈਸ਼ਨਲ ਹਾਈਵੇ ਤੇ ਇੱਕ ਬੇਹੱਦ ਦਰਦਨਾਕ ਹਾਦਸਾ ਹੋਣ ਦੀ ਖਬਰ ਮਿਲੀ ਹੈ । ਜਿੱਥੇ ਦੋ ਗੱਡੀਆਂ ਦੇ ਆਪਸ ਵਿੱਚ ਭਿੜ ਜਾਣ ਤੋਂ ਬਾਅਦ ਮੌਕੇ ਤੇ ਪਹੁੰਚੇ 2 ਪੁਲਿਸ ਵਾਲਿਆਂ ਨੂੰ ਅਤੇ ਉਹਨਾਂ ਦੇ ਨਾਲ ਖੜੇ ਦੋ ਹੋਰ ਵਿਅਕਤੀਆਂ ਨੂੰ ਤੇਜ ਰਫਤਾਰ ਟਰੱਕ ਨੇ ਕੁਚਲ ਦਿੱਤਾ। ਜਿਸ ਤੋਂ ਬਾਅਦ ਚਾਰਾਂ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ।