• ਐਸ ਐਸ ਪੀ ਵੱਲੋਂ ਨਸ਼ਾ ਤਸਕਰੀ ਦੀ ਰੋਕਥਾਮ ਲਈ ਹੈਲਪਲਾਇਨ ਜਾਰੀ
ਸੁਲਤਾਨਪੁਰ ਲੋਧੀ /ਕਪੂਰਥਲ਼ਾ,8 ਸਤੰਬਰ (ਵਿਸ਼ਵ ਵਾਰਤਾ) ਸ੍ਰੀ ਨਵਨੀਤ ਸਿੰਘ ਬੈਂਸ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਹਰਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ ਦੀ ਅਗਵਾਈ ਹੇਠ ਸ਼੍ਰੀ ਬਰਜਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਤਫਤੀਸ਼) ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੌਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਰੇਲਵੇ ਫਾਟਕ ਡਡਵਿੰਡੀ ਮੌਜੂਦ ਸੀ ਤਾਂ ਪਿੰਡ ਮੋਠਾਵਾਲ ਦੀ ਤਰਫ਼ ਤੋਂ ਇੱਕ ਨੋਜਵਾਨ ਸਕੂਟਰੀ ਐਕਟਿਵਾ ਤੇ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਪਿੱਛੇ ਨੂੰ ਮੁੜਣ ਲੱਗਾ ਤਾਂ ਸਕੂਟਰੀ ਐਕਟਿਵਾ ਸਲਿੱਪ ਹੋਣ ਕਾਰਨ ਡਿੱਗ ਪਈ ਜੋ ਇੱਕ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੇਵਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਵਾਲ ਥਾਣਾ ਸੁਲਤਾਨਪੁਰ ਲੌਧੀ ਦੱਸਿਆ । ਉਸ ਵੱਲੋ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋ 540 ਨਸੀਲੀਆ ਗੋਲੀਆਂ ਬ੍ਰਾਮਦ ਹੋਈਆ ਜਿਸਤੇ ਮੁਕੱਦਮਾ ਨੰਬਰ 229 ਮਿਤੀ 04-09-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸੁਲਤਾਨਪੁਰ ਲੌਧੀ ਦਰਜ ਰਜਿਸਟਰ ਕੀਤਾ ਗਿਆ ਸੀ ।
ਦੋਸੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸੀ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਜਿਸਦੀ ਨਿਸਾਨਦੇਹੀ ਉਪਰ ਪਿੰਡ ਲਾਟੀਆਵਾਲ ਦੀ ਇੱਕ ਹਵੇਲੀ ਵਿੱਚ ਖੜੇ ਟਰੈਕਟਰ ਪਰ ਲੱਗੇ ਸਪੀਕਰ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋ ਇੱਕ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਇਕ ਕਿੱਲੋ ਹੈਰੋਇੰਨ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਬ੍ਰਾਮਦ ਹੋਇਆ ਬਰਾਮਦ ਹੋਈ। ਦੋਸ਼ੀ ਨੇ ਪੁੱਛਗਿੱਛ ਦੌਰਾਨ ਖੁਲਾਸੇ ਕੀਤੇ ਹਨ ਕਿ ਉਹ ਹੈਰੋਇਨ ਦਿੱਲੀ ਤੋ ਆਪ ਜਾ ਕੇ ਵੀ ਲਿਆਉਦਾ ਹੈ ਅਤੇ ਦਿੱਲੀ ਤੋਂ ਮੰਗਵਾਉਦਾ ਵੀ ਹੈ ਅਤੇ ਫਿਰ ਅੱਗੇ ਵੱਖ-ਵੱਖ ਨਸ਼ਾ ਤਸਕਰਾਂ ਨੂੰ ਵੇਚਦਾ ਸੀ।
ਦੋਸੀ ਨੂੰ ਅੱਜ ਪੇਸ ਅਦਾਲਤ ਕੀਤਾ ਜਾ ਰਿਹਾ ਹੈ ਜਿਸਦਾ ਪੁਲਿਸ ਰਿਮਾਂਡ ਲੈ ਕਿ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸਤੋ ਹੋਰ ਅੰਤਰਰਾਜੀ ਨਸਾ ਤਸਕਰਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਮੁਕੱਦਮਾ ਨੰਬਰ 229 ਮਿਤੀ 04-09-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ
ਬਨਾਮ:- ਸੇਵਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਵਾਲ ਥਾਣਾ ਸੁਲਤਾਨਪੁਰ ਲੌਧੀ ਜਿਲਾ ਕਪੂਰਥਲਾ।
ਬ੍ਰਾਮਦਗੀ:- 540 ਨਸ਼ੀਲੀਆਂ ਗੋਲੀਆ, 1 ਕਿੱਲੋਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਕੰਡਾ ਅਤੇ ਇੱਕ ਟਰੈਕਟਰ ਮਾਰਕਾ ਨਿਊ ਹੌਲੈਡ
ਦੋਸ਼ੀ ਖਿਲਾਫ ਪਹਿਲਾ ਦਰਜ ਮੁਕਦਮੇ:-
ਮੁਕਦਮਾ ਨੰਬਰ 43 ਮਿਤੀ 02.04.2016 U/s 22-61-85 NDPS Act ਥਾਣਾ ਸੁਲਤਾਨਪੁਰ ਲੋਧੀ
ਮੁਕਦਮਾ ਨੰਬਰ 73 ਮਿਤੀ 19.03.2021 U/s 21 NDPS Act ਥਾਣਾ ਸੁਲਤਾਨਪੁਰ ਲੋਧੀ (50 ਗ੍ਰਾਮ ਹੈਰੋਇਨ)
ਮੁਕਦਮਾ ਨੰਬਰ 159 ਮਿਤੀ 10.06.2017 U/s 22 NDPS Act ਥਾਣਾ ਸੁਲਤਾਨਪੁਰ ਲੋਧੀ (110 ਗ੍ਰਾਮ ਨਸ਼ੀਲਾ ਪਦਾਰਥ)
ਮੁਕਦਮਾ ਨੰਬਰ 36 ਮਿਤੀ 19.02.02020 U/s 174 ਏ ਆਈ.ਪੀ.ਸੀ. ਥਾਣਾ ਸੁਲਤਾਨਪੁਰ ਲੋਧੀ
ਨਸ਼ਾ ਰੋਕਣ ਲਈ ਹੈਲਪਲਾਇਨ ਜਾਰੀ
ਐਸ ਐਸ ਪੀ ਕਪੂਰਥਲਾ ਵਲੋਂ ਦੱਸਿਆ ਗਿਆ ਹੈ ਕਿ ਕਪੂਰਥਲਾ ਪੁਲਿਸ ਵਲੋਂ ਜੋ ਇਹ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਰਹੀ ਹੈ ਇਹ ਸਭ ਆਮ ਜਨਤਾ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਮਾਨਯੋਗ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ, ਗੈਂਗਸਟਾਰ ਅਤੇ ਭ੍ਰਿਸ਼ਟਾਚਾਰ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ, ਕਪੂਰਥਲਾ ਪੁਲਿਸ ਉਸਨੂੰ ਹੋਰ ਤੇਜ਼ ਕਰੇਗੀ।
ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲਾ੍ ਕਪੂਰਥਲਾ ਵਿੱਚੋਂ ਨਸ਼ਾ ਖਤਮ ਕਰਨ ਲਈ ਵੱਧ ਤੋ ਵੱਧ ਪੁਲਿਸ ਦਾ ਸਹਿਯੋਗ ਦੇਣ। ਅਗਰ ਕੋਈ ਵੀ ਵਿਅਕਤੀ ਕਪੂਰਥਲਾ ਪੁਲਿਸ ਨੂੰ ਗੁਪਤ ਰਹਿ ਕੇ ਨਸ਼ਾ ਤਸਕਰਾਂ ਜਾਂ ਭੈੜੇ ਪੁਰਸ਼ਾ ਸੰਬਧੀ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾ ਉਹ 95929-14519 ਨੰਬਰ ਤੇ ਜਾਣਕਾਰੀ ਦੇ ਸਕਦਾ ਹੈ। ਪਬਲਿਕ ਦਾ ਸਹਿਯੋਗ ਹੀ ਪੁਲਿਸ ਦੀ ਤਾਕਤ ਹੈ।