ਅੰਡਰ-19 ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਟੀਮ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਚੰਡੀਗੜ੍ਹ, 29ਜਨਵਰੀ(ਵਿਸ਼ਵ ਵਾਰਤਾ ਬਿਊਰੋ)-ਅੱਜ ਖੇਡੇ ਗਏ ਆਈਸੀਸੀ ਅੰਡਰ 19 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਇਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਦਿੱਤਾ ਹੈ। ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀਮ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ”ਮੁਬਾਰਕਾਂ ਕੁੜੀਓ! ਅੱਜ ਇੰਗਲੈਂਡ ਦੇ ਖਿਲਾਫ ਇੱਕ ਰੋਮਾਂਚਕ ਫਾਈਨਲ ਵਿੱਚ ਵਿਸ਼ਵ ਕੱਪ ਜਿੱਤਣ ਲਈ ਸਾਡੀ ਭਾਰਤੀ ਮਹਿਲਾ ਅੰਡਰ-19 ਕ੍ਰਿਕਟ ਟੀਮ ਨੂੰ ਵਧਾਈਆਂ। ਇੱਕ ਚੰਗੀ ਜਿੱਤ ਦੇ ਹੱਕਦਾਰ, ਸਾਨੂੰ ਸਭ ਨੂੰ ਉੱਚੇ ਪੜਾਅ ‘ਤੇ ਤੁਹਾਡੇ ਪ੍ਰਦਰਸ਼ਨ ‘ਤੇ ਬਹੁਤ ਮਾਣ ਹੈ।”
https://twitter.com/capt_amarinder/status/1619707025793089537?t=5rTusIBYslUqj10IPD8-YQ&s=08
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਸਾਰੀ ਟੀਮ 17.1 ਓਵਰਾਂ ਚ ਮਾਤਰ 68 ਦੌੜਾਂ ਹੀ ਬਣਾ ਸਕੀ। 69ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 14 ਓਵਰਾਂ ਵਿੱਚ ਤਿੰਨ ਵਿਕਟਾਂ ਗਵਾ ਕੇ ਮੈਚ ਜਿੱਤ ਲਿਆ। ਭਾਰਤ ਲਈ ਸੋਮਿਆ ਤਿਵਾਰੀ ਨੇ 37 ਅਤੇ ਗੋਂਗਦੀ ਤ੍ਰਿਸ਼ਾ ਨੇ 29 ਦੌੜਾਂ ਬਣਾਈਆਂ।
ਜ਼ਿਕਰਯੋਗ ਹੈ ਕਿ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ।