ਅਰਵਿੰਦ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ‘ਤੇ ਭਗਵਾਨ ਗਣੇਸ਼ ਅਤੇ ਲਕਸ਼ਮੀ ਦੀ ਤਸਵੀਰ ਲਗਾਉਣ ਦੀ ਮੰਗ ਤੋਂ ਬਾਅਦ ਹੁਣ ਮਨੀਸ਼ ਤਿਵਾੜੀ ਨੇ ਰੱਖੀ ਨਵੀਂ ਮੰਗ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਕੱਲ੍ਹ ਕੇਂਦਰ ਸਰਕਾਰ ਨੂੰ ਕਰੰਸੀ ਨੋਟਾਂ ਤੇ ਲਕਸ਼ਮੀ ਅਤੇ ਗਣੇਸ਼ ਦੀਆਂ ਤਸਵੀਰਾਂ ਲਗਾਉਣ ਦੀ ਕੀਤੀ ਗਈ ਮੰਗ ਤੋਂ ਬਾਅਦ ਹੁਣ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਨੋਟਾਂ ਤੇ ਡਾ.ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ” ਨਵੇਂ ਕਰੰਸੀ ਨੋਟਾਂ ‘ਤੇ ਡਾ: ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ? ਇੱਕ ਪਾਸੇ ਮਹਾਨ ਮਹਾਤਮਾ ਦੂਜੇ ਪਾਸੇ ਡਾ: ਅੰਬੇਡਕਰ। ਅਹਿੰਸਾ, ਸੰਵਿਧਾਨਵਾਦ ਅਤੇ ਸਮਾਨਤਾਵਾਦ ਇੱਕ ਵਿਲੱਖਣ ਸੰਘ ਵਿੱਚ ਰਲਦਾ ਹੈ ਜੋ ਆਧੁਨਿਕ ਭਾਰਤੀ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਨਾਲ ਜੋੜਦਾ ਹੈ”। ਉਹਨਾਂ ਵੱਲੋਂ ਕੀਤੀ ਗਈ ਇਸ ਮੰਗ ਦਾ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਵੀ ਸਮਰਥਨ ਕੀਤਾ ਹੈ।
Why not Dr BabaSahib Ambedkar’s photograph on new series of currency notes ? One side the great Mahatma the other side Dr Ambedkar. Non violence,Constitutionalism & egalitarianism fusing in a unique Union that would sum up the modern Indian genius perfectly.@ArvindKejriwal https://t.co/ZKCHLS0ETC
— Manish Tewari (@ManishTewari) October 27, 2022
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੇਜਰੀਵਾਲ ਦੀ ਇਸ ਮੰਗ ਨੂੰ ਗੁਜਰਾਤ ਚੋਣਾਂ ਲਈ ਕੀਤਾ ਗਿਆ ਸਟੰਟ ਦੱਸਿਆ ਹੈ।
After failing with 'competitive populism', @ArvindKejriwal is now trying 'competitive Hindutva'.
His demand for Lord Ganesha and Goddess Laxmi pictures on currency notes is his blatant attempt to woo Gujarat voters.— Amarinder Singh Raja Warring (@RajaBrar_INC) October 26, 2022